ਮਾਂ ਅਤੇ ਬੱਚੇ ਦੀ ਮੌ*ਤ ਦਰ ਨੂੰ ਘਟਾਉਣ ਲਈ ਗਰਭਵਤੀਆਂ ਦਾ ਜਣੇਪਾ ਸਿਹਤ ਸੰਸਥਾਵਾਂ ਵਿੱਚ ਕਰਾਉਣਾ ਜਰੂਰੀ: ਡਾਕਟਰ  ਕਵਿਤਾ  ਸਿੰਘ  

16
ਜਿਲ੍ਹੇ ਦੀਆ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ

ਜਿਲ੍ਹੇ ਦੀਆ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਕੀਤਾ ਜਾ ਰਿਹਾ ਹੈ ਸਪੈਸ਼ਲ ਇਲਾਜ: ਡਾਕਟਰ ਰਾਜ ਕੁਮਾਰ ਸਿਵਲ ਸਰਜਨ
ਫਾਜ਼ਿਲਕਾ 09 ਜੂਨ 2025 , Aj Di Awaaj

Health Desk: ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜਿਲਕਾ ਦੀ ਉਚੇਚੀ ਨਿਗਰਾਨੀ ਅਤੇ ਜਿਲਾ ਪਰਿਵਾਰ  ਭਲਾਈ ਅਫਸਰ ਡਾਕਟਰ  ਕਵਿਤਾ  ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਗਰਭਵਤੀਆਂ ਲਈ ਸਪੈਸ਼ਲ ਕੈਂਪ ਲਗਾਏ ਗਏ ਜਿਸ ਵਿੱਚ ਗਰਭਵਤੀ ਮਹਿਲਾਵਾਂ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ.

ਜ਼ਿਲ੍ਹਾ  ਪਰਿਵਾਰ  ਭਲਾਈ  ਅਫਸਰ  ਡਾਕਟਰ  ਕਵਿਤਾ  ਸਿੰਘ  ਨੇ  ਦੱਸਿਆ  ਕਿ  ਸਿਵਲ ਹਸਪਤਾਲ ਫਾਜਿਲਕਾ ਅਬੋਹਰ,  ਕਮਿਊਨਿਟੀ  ਹੈਲਥ  ਸੈਂਟਰ ਜਲਾਲਾਬਾਦ,  ਕਮਿਊਨਿਟੀ  ਹੈਲਥ  ਸੈਂਟਰ ਡੱਬਵਾਲਾ  ਕਲਾਂ,  ਕਮਿਊਨਿਟੀ  ਹੈਲਥ  ਸੈਂਟਰ  ਖੂਈਖੇੜਾ  ਅਤੇ  ਕਮਿਊਨਿਟੀ  ਹੈਲਥ  ਸੈਂਟਰ ਸੀਤੋ ਗੁੰਨੋ ਵਿਖੇ  ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ  ਤਹਿਤ  ਗਰਭਵਤੀ  ਮਹਿਲਾਵਾਂ  ਦੀ  ਜਾਂਚ   ਮੁਫਤ  ਕੀਤੀ  ਜਾਂਦੀ  ਹੈ।
ਉਹਨਾਂ  ਨੇ ਦੱਸਿਆ ਕਿ ਇਸ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਔਰਤਾਂ ਖਾਸ ਕਰਕੇ ਖਤਰੇ ਦੇ ਚਿਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦਾ ਸਾਰੇ ਸਰਕਾਰੀ ਹਸਪਤਾਲਾਂ ਅਤੇ  ਕਮਿਊਨਿਟੀ ਹੈਲਥ ਸੈਂਟਰ ਵਿੱਚ ਸਪੈਸ਼ਲ ਕੈਂਪ ਲਗਾ ਕੇ ਚੈਕ ਅੱਪ, ਟੈਸਟ ਅਤੇ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇਂ ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਸਟਾਫ ਵੱਲੋਂ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਹਨਾਂ ਔਰਤਾਂ ਨੂੰ ਇਨ੍ਹਾਂ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਕੈਂਪਾਂ’ ਵਿੱਚ ਲੈ ਕੇ ਆਇਆ ਜਾਵੇ ਤਾਂ ਜੋ ਗਰਭਵਤੀ ਮਾਵਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇ ਕੇ ਆਉਣ ਵਾਲੇ ਖਤਰੇ ਤੋ ਟਾਲਿਆ ਜਾ ਸਕੇ ਅਤੇ ਮੌਤ ਦਰ ਤੇ ਕਾਬੂ ਪਾਇਆ ਜਾ ਸਕੇ।

ਉਹਨਾਂ ਕਿਹਾ ਕਿ ਹਰ ਗਰਭਵਤੀ ਔਰਤ ਨੂੰ ਜਲਦ ਤੋਂ ਜਲਦ ਰਜਿਸਟ੍ਰੇਸ਼ਨ, ਗਰਭ ਦੌਰਾਨ ਘੱਟੋ ਘੱਟ 4 ਵਾਰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਪਣੀ ਅਤੇ ਬੱਚੇ ਦੀ ਤੰਦਰੁਸਤੀ ਲਈ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਸੰਤੁਲਿਤ ਖੁਰਾਕ ਖਾਣੀ  ਚਾਹੀਦੀ  ਹੈ.  ਇਸ  ਮੌਕੇ  ਮਾਸ  ਮੀਡੀਆ ਵਿੰਗ  ਤੋਂ  ਡਿਪਟੀ ਮਾਸ  ਮੀਡੀਆ  ਅਫਸਰ  ਮਨਬੀਰ  ਸਿੰਘ  ਆਰਜੀ ਡਿਊਟੀ  ਦਿਵੇਸ਼  ਕੁਮਾਰ  ਹਾਜਰ  ਸੀ.