ਰਿਸ਼ਭ ਪੰਤ ਨੇ ਟੈਸਟ ਕ੍ਰਿਕਟ ਵਿੱਚ ਆਪਣੀ ਵਾਪਸੀ ਲਈ ਹਰੀ ਝੰਡੀ ਦੇ ਦਿੱਤੀ ਹੈ। ਉਸਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਹੁਣ ਮੈਂ ਮੁੜ ਟੈਸਟ ਕ੍ਰਿਕਟ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”

9

1November 2025 Aj Di Awaaj

Sports Desk ਬੀ.ਸੀ.ਸੀ.ਆਈ. ਵੱਲੋਂ ਜਾਰੀ ਕੀਤੀ ਇਕ ਵੀਡੀਓ ਵਿੱਚ ਰਿਸ਼ਭ ਪੰਤ ਨੇ ਕਿਹਾ, “ਸੁਧਾਰ ਪ੍ਰਕਿਰਿਆ ਦਾ ਪਹਿਲਾ ਪੜਾਅ ਦਰਦ ਤੋਂ ਰਾਹਤ ਲੈਣ ਦਾ ਸੀ। ਪਹਿਲੇ ਛੇ ਹਫ਼ਤਿਆਂ ਦੌਰਾਨ ਸੱਟ ਤੋਂ ਠੀਕ ਹੋਣਾ ਮੁੱਖ ਮਕਸਦ ਸੀ, ਉਸ ਤੋਂ ਬਾਅਦ ਸੈਂਟਰ ਆਫ਼ ਐਕਸੀਲੈਂਸ (ਸੀਓਈ) ‘ਚ ਰਿਪੋਰਟ ਕਰਨੀ ਸੀ। ਚੰਗੀ ਗੱਲ ਇਹ ਹੈ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ।”

ਰਿਸ਼ਭ ਪੰਤ ਨੂੰ ਇੰਗਲੈਂਡ ‘ਚ ਮੈਨਚੈਸਟਰ ਟੈਸਟ ਦੌਰਾਨ ਪੈਰ ‘ਚ ਸੱਟ ਲੱਗੀ ਸੀ। ਉਨ੍ਹਾਂ ਕ੍ਰਿਸ ਵੋਕਸ ਦੀ ਗੇਂਦ ‘ਤੇ ਰਿਵਰਸ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਬੱਲੇ ਦੇ ਕਿਨਾਰੇ ਨਾਲ ਲੱਗ ਕੇ ਉਨ੍ਹਾਂ ਦੇ ਪੈਰ ‘ਤੇ ਵੱਜ ਗਈ, ਜਿਸ ਨਾਲ ਪੈਰ ‘ਚ ਫ੍ਰੈਕਚਰ ਹੋ ਗਿਆ।

ਜੁਲਾਈ ਵਿੱਚ ਹੋਈ ਇਸ ਸੱਟ ਤੋਂ ਬਾਅਦ ਪੰਤ ਕਾਫ਼ੀ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹੇ। ਇਸ ਵੇਲੇ ਉਹ ਦੱਖਣੀ ਅਫ਼ਰੀਕਾ ਏ ਖ਼ਿਲਾਫ਼ ਅਣਅਧਿਕਾਰਤ ਟੈਸਟ ਮੈਚ ਵਿੱਚ ਭਾਰਤ ਏ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ, ਜਿੱਥੇ ਉਨ੍ਹਾਂ ਪਹਿਲੀ ਪਾਰੀ ਵਿੱਚ 17 ਦੌੜਾਂ ਬਣਾਈਆਂ।

ਬੀਸੀਸੀਆਈ ਵੱਲੋਂ ਜਾਰੀ ਕੀਤੀ ਇੱਕ ਵੀਡੀਓ ਵਿੱਚ ਪੰਤ ਨੇ ਕਿਹਾ, “ਸੁਧਾਰ ਪ੍ਰਕਿਰਿਆ ਦਾ ਪਹਿਲਾ ਪੜਾਅ ਦਰਦ ਤੋਂ ਰਾਹਤ ਪਾਉਣ ਦਾ ਸੀ। ਪਹਿਲੇ ਛੇ ਹਫ਼ਤਿਆਂ ਦੌਰਾਨ ਸੱਟ ਤੋਂ ਠੀਕ ਹੋਣਾ ਮਕਸਦ ਸੀ ਅਤੇ ਫਿਰ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿੱਚ ਰਿਪੋਰਟ ਕਰਨੀ ਸੀ। ਚੰਗੀ ਗੱਲ ਇਹ ਹੈ ਕਿ ਹੁਣ ਸਭ ਕੁਝ ਠੀਕ ਹੈ।”