ਅਸਾਮ 13 June 2026 AJ DI Awaaj
National Desk : ਅਸਾਮ ਦੇ ਜੋਰਹਾਟ ਸਥਿਤ ਭਾਰਤੀ ਹਵਾਈ ਸੈਨਾ ਦੇ ਏਅਰਬੇਸ ‘ਤੇ ਸ਼ਨੀਵਾਰ ਨੂੰ ਇੱਕ ਵੱਡਾ ਹਾ*ਦਸਾ ਵਾਪਰ ਗਿਆ। ਹਵਾਈ ਸੈਨਾ ਦਾ AN-32 ਟਰਾਂਸਪੋਰਟ ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਦੇ ਦੋ ਟੁਕੜੇ ਹੋ ਗਏ।
ਹਾਦਸੇ ਤੋਂ ਬਾਅਦ ਮੌਕੇ ‘ਤੇ ਅੱਗ ਅਤੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਹਵਾਈ ਸੈਨਾ ਵੱਲੋਂ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।
ਭਾਰਤੀ ਹਵਾਈ ਸੈਨਾ ਨੇ ਇੱਕ ਸੰਖੇਪ ਬਿਆਨ ਜਾਰੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਉਸਦਾ ਇੱਕ AN-32 ਜਹਾਜ਼ ਜੋਰਹਾਟ ਏਅਰ ਫੋਰਸ ਸਟੇਸ਼ਨ ‘ਤੇ ਹਾਦ*ਸਾਗ੍ਰਸਤ ਹੋਇਆ ਹੈ। ਹਾਲਾਂਕਿ, ਹਾਦਸੇ ਦੇ ਕਾਰਨਾਂ ਅਤੇ ਜਹਾਜ਼ ਵਿੱਚ ਸਵਾਰ ਕਰਮਚਾਰੀਆਂ ਦੀ ਸਥਿਤੀ ਬਾਰੇ ਅਜੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਮੁੱਢਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਲੈਂਡਿੰਗ ਦੀ ਪ੍ਰਕਿਰਿਆ ਵਿੱਚ ਸੀ। AN-32 ਜਹਾਜ਼ ਦੀ ਵਰਤੋਂ ਹਥਿਆਰਬੰਦ ਬਲਾਂ ਲਈ ਸਾਜ਼ੋ-ਸਾਮਾਨ, ਲੌਜਿਸਟਿਕਸ ਅਤੇ ਹੋਰ ਜ਼ਰੂਰੀ ਸਪਲਾਈ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ।














