3November 2025 Aj Di Awaaj
Haryana Desk ਹਰਿਆਣਾ ਦੇ ਸੋਨੀਪਤ ਵਿੱਚ ਸੋਨੀਪਤ-ਗੋਹਾਣਾ ਹਾਈਵੇ ‘ਤੇ ਪਿੰਡ ਖੇੜੀ ਦਮਕਣ ਨੇੜੇ ਇੱਕ ਟਰੈਕਟਰ ਅਤੇ ਈਕੋ ਕਾਰ ਵਿਚਕਾਰ ਟੱਕਰ ਹੋ ਗਈ। ਟਰੈਕਟਰ ਦੇ ਪਿੱਛੇ ਪਰਾਲੀ ਨਾਲ ਭਰੀ ਟਰਾਲੀ ਜੋੜੀ ਹੋਈ ਸੀ।
ਮਿਲੀ ਜਾਣਕਾਰੀ ਅਨੁਸਾਰ, ਟਰੈਕਟਰ ਡਰਾਈਵਰ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ ਤੇ ਅਚਾਨਕ ਈਕੋ ਕਾਰ ਵੱਲ ਸਾਈਡ ਮਾਰ ਗਿਆ। ਇਸ ਭਿਆਨਕ ਹਾਦਸੇ ਵਿੱਚ ਪਿੰਡ ਬਿਧਾਲ ਦੇ ਰਹਿਣ ਵਾਲੀ ਚੇਸ਼ਟਾ, ਉਸਦੇ ਪਿਤਾ ਅਸ਼ੋਕ ਤੇ ਮਾਤਾ ਆਸ਼ੂ ਦੀ ਮੌ/ਤ ਹੋ ਗਈ, ਜਦਕਿ ਇਸੇ ਪਿੰਡ ਦੀ ਮਾਂ-ਧੀ ਸਮੇਤ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ। ਸਦਰ ਥਾਣਾ ਗੋਹਾਣਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।














