ਦੋਰਾਹਾ ਦੇ ਵਪਾਰੀ ਦੀ ਕੈਨੇਡਾ ਵਿੱਚ ਗੋ/ਲੀ ਮਾਰ ਕੇ ਹੱ/ਤਿਆ, ਕੈਨੇਡੀਅਨ ਪੁਲਿਸ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕੀਤੀ।

7

29 October 2025 Aj Di Awaaj

Punjab Desk ਕੈਨੇਡਾ ਵਿੱਚ ਵਪਾਰ ਕਰਨ ਵਾਲੇ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਵਪਾਰੀ ਦਰਸ਼ਨ ਸਿੰਘ ਮਾਨਾ ਦੀ ਕੈਨੇਡਾ ਦੇ ਐਬਾਟਸਫੋਰਡ ਸ਼ਹਿਰ ਵਿੱਚ ਗੋ/ਲੀ ਮਾਰ ਕੇ ਹੱ/ਤਿਆ ਕਰ ਦਿੱਤੀ ਗਈ। ਦਰਸ਼ਨ ਸਿੰਘ ਆਪਣੇ ਕੰਮ ਲਈ ਘਰੋਂ ਨਿਕਲੇ ਸਨ, ਜਦੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਤੇ ਗੋ/ਲੀ ਲੱਗਣ ਨਾਲ ਉਹ ਮੌਕੇ ’ਤੇ ਹੀ ਮਾ/ਰੇ ਗਏ।

ਦਰਸ਼ਨ ਸਿੰਘ ਸਾਲ 1992 ਵਿੱਚ ਵਪਾਰ ਦੇ ਸਿਲਸਿਲੇ ਵਿੱਚ ਕੈਨੇਡਾ ਗਏ ਸਨ ਤੇ ਉਨ੍ਹਾਂ ਨੇ ਉੱਥੇ ਆਪਣਾ ਕਾਰੋਬਾਰ ਵੱਡੇ ਪੱਧਰ ’ਤੇ ਖੜ੍ਹਾ ਕੀਤਾ ਸੀ। ਉਨ੍ਹਾਂ ਦਾ ਵਪਾਰ ਅਮਰੀਕਾ ਦੀਆਂ ਕੁਝ ਥਾਵਾਂ ’ਤੇ ਵੀ ਚੱਲਦਾ ਸੀ। ਇਸ ਤੋਂ ਇਲਾਵਾ, ਉਹ ਗੁਜਰਾਤ ਦੇ ਕਾਂਡਲਾ ਵਿੱਚ ਇੱਕ ਕੱਪੜਾ ਉਦਯੋਗ ਵੀ ਚਲਾਉਂਦੇ ਸਨ।

ਕੈਨੇਡੀਅਨ ਪੁਲਿਸ ਨੇ ਹੱ/ਤਿਆ ਦੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।