ਪੰਜਾਬ: 27 Nov 2026 AJ DI Awaaj
Punjab Desk : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸ਼ਰਧਾਲੂਆਂ ਦੇ ਲਾ*ਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਤਿੰਨੇ ਸ਼ਰਧਾਲੂ ਪੰਜਾਬ ਦੇ ਰਹਿਣ ਵਾਲੇ ਹਨ।
ਜਾਣਕਾਰੀ ਅਨੁਸਾਰ, ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਨਨਕਾਣਾ ਸਾਹਿਬ ਪਹੁੰਚਿਆ ਸੀ। 23 ਅਤੇ 24 ਨਵੰਬਰ ਨੂੰ ਸਾਰੇ ਸ਼ਰਧਾਲੂ ਨਨਕਾਣਾ ਸਾਹਿਬ ਵਿਖੇ ਮੌਜੂਦ ਸਨ। ਪਰ 25 ਨਵੰਬਰ ਦੀ ਸਵੇਰ ਜਦੋਂ ਜਥਾ ਪੰਜਾ ਸਾਹਿਬ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ ਤਾਂ ਤਿੰਨੇ ਸ਼ਰਧਾਲੂ ਉੱਥੇ ਨਹੀਂ ਮਿਲੇ।
ਇਸ ਧਾਰਮਿਕ ਯਾਤਰਾ ਲਈ ਕੁੱਲ 2,339 ਸ਼ਰਧਾਲੂ ਪਾਕਿਸਤਾਨ ਗਏ ਸਨ। ਲਾਪਤਾ ਹੋਏ ਤਿੰਨਾਂ ਸ਼ਰਧਾਲੂਆਂ ਦੀ ਪਛਾਣ ਬਿੱਕਰ ਸਿੰਘ, ਵਿਕਰਮਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ।
ਲਾਪਤਾ ਸ਼ਰਧਾਲੂਆਂ ਦੇ ਵੇਰਵੇ:
- ਬਿੱਕਰ ਸਿੰਘ, ਪੁੱਤਰ ਗੁਰਦਾਸ ਰਾਮ, ਵਾਸੀ ਖੋਖੇਵਾਲ, ਫਿਲੌਰ, ਜਲੰਧਰ।
- ਵਿਕਰਮਜੀਤ ਸਿੰਘ, ਪੁੱਤਰ ਕੁੰਦਨ, ਵਾਸੀ ਗੁਰੂ ਨਾਨਕ ਕਲੋਨੀ, ਤਰਨ ਤਾਰਨ।
- ਹਰਪ੍ਰੀਤ ਸਿੰਘ, ਪੁੱਤਰ ਕਵਲਜੀਤ ਸਿੰਘ, ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ।



















