ਨਿਊ ਚੰਡੀਗੜ੍ਹ IPL ਮੈਚ ਲਈ ਟਿਕਟਾਂ ਵਿਕਰੀ ਸ਼ੁਰੂ, ਕੀਮਤ ₹2,500 ਤੋਂ

26

Chandigarh 22 Apr 2026 AJ DI Awaaj

Chandigarh Desk :   ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ 28 ਅਪ੍ਰੈਲ ਨੂੰ IPL ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਮਨੇ-ਸਾਮਨੇ ਹੋਣਗੀਆਂ।

ਆਨਲਾਈਨ ਟਿਕਟਾਂ ਪਹਿਲਾਂ ਹੀ ਉਪਲਬਧ ਹਨ, ਜਿੱਥੇ ਸਭ ਤੋਂ ਸਸਤੀ ਟਿਕਟ ਯੁਵਰਾਜ ਸਟੈਂਡ ਲਈ ₹2,500 ਤੋਂ ਸ਼ੁਰੂ ਹੁੰਦੀ ਹੈ। ਨਾਰਮਲ ਕੈਟਾਗਿਰੀ ਵਿੱਚ ਜੀਓ ਨੌਰਥ ਪੈਵੇਲੀਅਨ ਦੀ ਟਿਕਟ ₹6,500 ਤੱਕ ਹੈ, ਜਦਕਿ ਕਾਰਪੋਰੇਟ ਕੈਟਾਗਿਰੀ ਦੀ ਕੀਮਤ ₹30,000 ਤੱਕ ਪਹੁੰਚਦੀ ਹੈ। ਔਫਲਾਈਨ ਟਿਕਟਾਂ ਦੀ ਵਿਕਰੀ 24 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਇਹ ਮੈਚ ਨਿਊ ਚੰਡੀਗੜ੍ਹ ਵਿੱਚ ਇਸ ਸੀਜ਼ਨ ਦਾ ਆਖਰੀ IPL ਮੁਕਾਬਲਾ ਹੋਵੇਗਾ। ਹੁਣ ਤੱਕ ਇੱਥੇ ਖੇਡੇ ਗਏ ਤਿੰਨੋ ਮੈਚ ਪੰਜਾਬ ਕਿੰਗਜ਼ ਨੇ ਜਿੱਤੇ ਹਨ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧ ਗਿਆ ਹੈ।

ਟਿਕਟਾਂ ਖਰੀਦਣ ਲਈ ਪ੍ਰਸ਼ੰਸਕ ‘District’ ਐਪ ਜਾਂ ਵੈੱਬਸਾਈਟ ਰਾਹੀਂ ਬੁਕਿੰਗ ਕਰ ਸਕਦੇ ਹਨ, ਜਿੱਥੇ ਮੈਚ ਨੰਬਰ 40 ਚੁਣ ਕੇ ਆਪਣੀ ਪਸੰਦ ਦੀ ਸੀਟ ਕੈਟਾਗਿਰੀ ਸਿਲੈਕਟ ਕਰਨੀ ਪਵੇਗੀ। ਇੱਕ ਵਿਅਕਤੀ ਇੱਕ ਵਾਰ ਵਿੱਚ ਇੱਕ ਹੀ ਟਿਕਟ ਬੁੱਕ ਕਰ ਸਕਦਾ ਹੈ।