ਜੈਵਲਿਨ ਥ੍ਰੋਅ ‘ਚ ਜਗਜੀਤ ਪਹਿਲੇ ਤੇ ਟਿੰਕੂ ਦੂਸਰੇ ਸਥਾਨ ‘ਤੇ ਰਿਹਾ
Sep.13,2026 Aj Di Awaaj
Sports Desk: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਜ਼ੋਨਲ ਸਕੂਲ ਖੇਡਾਂ ਵਿੱਚ ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੋਹਰੀ ਸਥਾਨ ਹਾਸਲ ਕੀਤੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈ ਜ਼ੋਨਲ ਸਕੂਲ ਖੇਡਾਂ ਦੇ ਕਰਾਟੇ ਅੰਡਰ 14 ਸਾਲ (ਲੜਕੀਆਂ) ਵਿੱਚ ਪ੍ਰਭਜੋਤ ਕੌਰ ਨੇ ਪਹਿਲਾ, ਨੀਤੂ ਕੌਰ ਨੇ ਪਹਿਲਾ, ਅੰਡਰ 17 ਸਾਲ ਕਰਾਟੇ (ਲੜਕੀਆਂ) ਵਿੱਚ ਕਮਲਜੋਤ ਕੌਰ ਨੇ ਪਹਿਲਾ ਅਤੇ ਹਰਨੂਰ ਕੌਰ ਨੇ ਦੂਜਾ, ਕਬੱਡੀ ਸਰਕਲ ਸਟਾਇਲ ਅੰਡਰ 17 ਸਾਲ (ਲੜਕੇ) ਵਿੱਚ ਤੀਜਾ, ਅੰਡਰ 14 ਸਾਲ (ਲੜਕੇ) ਡਿਸਕਸ ਥ੍ਰੋਅ ਵਿੱਚ ਦਪਿੰਦਰ ਸਿੰਘ ਨੇ ਤੀਜਾ, ਅੰਡਰ 17 ਸਾਲ (ਲੜਕੇ) ਵਿੱਚ ਜਗਜੀਤ ਸਿੰਘ ਨੇ ਜੈਵਲਿਨ ਥ੍ਰੋ ਵਿੱਚੋਂ ਪਹਿਲਾ ਤੇ ਡਿਸਕ ਥ੍ਰੋਅ ਵਿੱਚੋਂ ਤੀਜਾ, ਟਿੰਕੂ ਸਿੰਘ ਨੇ ਜੈਵਲਿਨ ਥ੍ਰੋਅ ਵਿੱਚੋਂ ਦੂਜਾ ਤੇ ਟ੍ਰਿਪਲ ਜੰਪ ਵਿੱਚੋਂ ਵੀ ਦੁਜਾ ਸਥਾਨ ਪ੍ਰਾਪਤ ਕੀਤਾ ਹੈ।
ਡੀਪੀਈ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਅੰਡਰ 17 ਸਾਲ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਲੜਕੀਆਂ ਦੇ ਵਰਗ ਵਿੱਚ ਕਮਲਜੋਤ ਕੋਰ, ਕੋਮਲ, ਅਤੇ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ, ਲੜਕਿਆਂ ਦੇ ਵਰਗ ਵਿੱਚ ਹੈਪੀ ਸਿੰਘ, ਜਗਜੀਤ ਸਿੰਘ ਤੇ ਟਿੰਕੂ ਸਿੰਘ ਨੇ ਤੀਜਾ ਅਤੇ ਅਜੈਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਹੈੱਡ ਮਿਸਟ੍ਰੈਸ ਸਰਿਤਾ ਰਾਣੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਬਾਕੀ ਵਿਦਿਆਰਥੀਆਂ ਨੂੰ ਵੀ ਖੇਡਾਂ ‘ਚ ਵੱਧ–ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕ ਕੁਲਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਫੋਟੋ ਕੈਪਸ਼ਨ : ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਹੈੱਡ ਮਿਸਟ੍ਹੈਸ ਸਰਿਤਾ ਰਾਣੀ ਅਤੇ ਅਧਿਆਪਕ।



















