ਜਲਾਲਾਬਾਦ / ਫਾਜ਼ਿਲਕਾ 30 ਅਕਤੂਬਰ 2026 AJ DI Awaaj
Punjab Desk : ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਸਰੋਤਿਆਂ ਲਈ ਖੁਸ਼ਖਬਰੀ ਹੈ। ਜਲਾਲਾਬਾਦ ਫੁੱਟਬਾਲ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਫੁੱਟਬਾਲ ਟੂਰਨਾਮੈਂਟ 02 ਨਵੰਬਰ ਤੋਂ 04 ਨਵੰਬਰ 2026 ਤੱਕ ਕਰਵਾਇਆ ਜਾਵੇਗਾ। ਸਟੇਡੀਅਮ ਡੱਬ ਵਾਲਾ ਕਲਾਂ, ਅਰਨੀਵਾਲਾ ਮੰਡੀ (ਫਾਜ਼ਿਲਕਾ) ਵਿਖੇ, ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੱਲੋਂ ਦਿੱਤੀ ਗਈ।
ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੱਲੋਂ ਸਮੂਹ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਖੇਡ ਮੇਲੇ ਅਤੇ ਖੁੱਲੇ ਅਖਾੜੇ ਵਿੱਚ ਵੱਧ-ਚੜ੍ਹ ਕੇ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਖੇਡਾਂ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਲਈ 04 ਨਵੰਬਰ 2026 ਨੂੰ ਦੁਪਹਿਰ 12:30 ਵਜੇ ‘ਖੁੱਲਾ ਅਖਾੜਾ’ ਲਗਾਇਆ ਜਾਵੇਗਾ। ਇਸ ਖੁੱਲੇ ਅਖਾੜੇ ਵਿੱਚ ਪੰਜਾਬੀ ਗਾਇਕ ਗਗਨ ਕੋਕਰੀ (ਚੇਅਰਮੈਨ ਫੁੱਟਬਾਲ ਐਸੋਸੀਏਸ਼ਨ, ਪੰਜਾਬ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਆਪਣੇ ਗੀਤਾਂ ਨਾਲ ਰੰਗ ਬੰਨ੍ਹਣਗੇ।



















