ਸਾਊਥਗੇਟ ਨੇ ਕ੍ਰਿਕਟ ਪ੍ਰਤੀ ਪਿਆਰ ਜਤਾਇਆ, ਕਿਹਾ ‘ਦੇਖਿਆ ਕਰਦਾ ਸੀ…’

46

ਅੱਜ ਦੀ ਆਵਾਜ਼ | 06 ਮਈ 2025

ਗੈਰਥ ਸਾਊਥਗੇਟ ਨੇ ਯਾਦ ਕੀਤਾ ਕਪਿਲ-ਗਾਵਸਕਰ ਦਾ ਦੌਰ, ਕਿਹਾ – “ਟੈਸਟ ਮੈਚ ਸਾਰਾ ਦਿਨ ਵੇਖਿਆ ਕਰਦਾ ਸੀ

ਇੰਗਲੈਂਡ ਫੁੱਟਬਾਲ ਟੀਮ ਦੇ ਸਾਬਕਾ ਮੈਨੇਜਰ ਗੈਰਥ ਸਾਊਥਗੇਟ ਨੇ ਭਾਰਤ ਦੌਰੇ ਦੌਰਾਨ ਕ੍ਰਿਕਟ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਬਚਪਨ ਵਿੱਚ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਦੇ ਯੁੱਗ ਵਿੱਚ ਸਾਰਾ ਦਿਨ ਟੈਸਟ ਕ੍ਰਿਕਟ ਵੇਖਿਆ ਕਰਦੇ ਸਨ।

ਸਾਊਥਗੇਟ ਆਈ.ਪੀ.ਐੱਲ. ‘ਚ ਰਾਜਸਥਾਨ ਰੌਇਲਜ਼ ਦੀ ਮੈਚ ਵੇਖਣ ਲਈ ਭਾਰਤ ਆਏ ਹੋਏ ਹਨ। ਉਨ੍ਹਾਂ ਨੇ ਟੀਮ ਦੀ ਟੀ-ਸ਼ਰਟ ਪਾ ਕੇ ਅਤੇ ਡਗਆਉਟ ‘ਚ ਬੈਠ ਕੇ ਆਪਣਾ ਸਮਰਥਨ ਦਰਸਾਇਆ। ਉਹ ਈਡਨ ਗਾਰਡਨ, ਕੋਲਕਾਤਾ ਵਿੱਚ ਕੇਕੇਆਰ ਅਤੇ ਆਰਆਰ ਵਿਚਕਾਰ ਹੋਈ ਰੋਮਾਂਚਕ ਮੈਚ ਵੇਖਣ ਮੌਜੂਦ ਰਹੇ, ਜਿਸ ਵਿੱਚ ਰਾਜਸਥਾਨ ਇੱਕ ਰਨ ਨਾਲ ਮੈਚ ਹਾਰ ਗਿਆ।

ਸਾਊਥਗੇਟ ਨੇ ਕਿਹਾ:

“ਮੈਂ ਹਮੇਸ਼ਾ ਤੋਂ ਕ੍ਰਿਕਟ ਦਾ ਚਾਹਕ ਰਹਿਆ ਹਾਂ। ਜਦੋਂ ਮੈਂ ਨਿੱਕਾ ਸੀ, ਟੈਸਟ ਮੈਚ ਸਾਰਾ ਦਿਨ ਵੇਖਿਆ ਕਰਦਾ ਸੀ। ਮੈਂ ਗੱਲ ਕਰ ਰਿਹਾ ਹਾਂ ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਹੋਰ ਦਿਗਜ ਖਿਡਾਰੀਆਂ ਦੇ ਸਮੇਂ ਦੀ। ਸਮੇਂ ਦੇ ਨਾਲ, ਮੈਂ ਕਈ ਕ੍ਰਿਕਟਰਾਂ ਨੂੰ ਜਾਣਿਆ ਜਦੋਂ ਮੈਂ ਇੰਗਲੈਂਡ ਲਈ ਖੇਡਦਾ ਸੀ। ਪਿਛਲੇ ਸਾਲ ਬੈਨ ਸਟੋਕਸ ਇੰਗਲੈਂਡ ਫੁੱਟਬਾਲ ਟੀਮ ਨਾਲ ਮਿਲਣ ਆਇਆ ਸੀ।”

ਉਨ੍ਹਾਂ ਨੇ ਹੋਰ ਵੀ ਕਿਹਾ ਕਿ ਕਈ ਕੋਚ ਅਤੇ ਮੈਡੀਕਲ ਟੀਮਾਂ ਖੇਡਾਂ ‘ਚ ਅਨੁਭਵ ਸਾਂਝਾ ਕਰਦੀਆਂ ਹਨ, ਅਤੇ ਇਹੀ ਕਾਰਣ ਹੈ ਕਿ ਉਹ ਹੋਰ ਖੇਡਾਂ ਤੋਂ ਵੀ ਸਿੱਖਣਾ ਚਾਹੁੰਦੇ ਹਨ।

“ਹਰ ਖੇਡ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਕੋਚ, ਮੈਡੀਕਲ ਟੀਮਾਂ, ਅਤੇ ਖਿਡਾਰੀ ਆਪਸ ਵਿੱਚ ਗਿਆਨ ਸਾਂਝਾ ਕਰਦੇ ਹਨ। ਇਹ ਹਮੇਸ਼ਾ ਦਿਲਚਸਪ ਹੁੰਦਾ ਹੈ ਕਿ ਤੁਸੀਂ ਆਪਣੇ ਖੇਤਰ ਤੋਂ ਬਾਹਰ ਨਿੱਕਲੋ ਅਤੇ ਹੋਰ ਖੇਤਰਾਂ ਤੋਂ ਸਿੱਖੋ।”

ਭਾਰਤ ਦੀ ਯਾਤਰਾ ਬਾਰੇ ਗੈਰਥ ਸਾਊਥਗੇਟ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ ਅਤੇ ਇਹ ਤਜਰਬਾ ਬਿਲਕੁਲ ਅਦਭੁੱਤ ਰਿਹਾ।