07 ਅਪ੍ਰੈਲ 2025 ਅੱਜ ਦੀ ਆਵਾਜ਼
ਸੇਂਟਮੀ ਮੰਦਰ ਤੋਂ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਰਾਮ ਨਵਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸੀ। ਜਲੂਸ ਵਿੱਚ ਭਗਵਾਨ ਸ਼੍ਰੀ ਰਾਮ ਦੀ ਝਾਂਕੀ ਨੂੰ ਅਯੋਧਿਆ ਰੂਪ ਵਿੱਚ ਦਰਸਾਇਆ ਗਿਆ। ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਭਾਗ ਲਿਆ। ਜਲੂਸ ਵਿੱਚ ਬੱਚਿਆਂ ਵੱਲੋਂ ਰਾਮ, ਸੀਤਾ, ਲਕਸ਼ਮਣ ਅਤੇ ਹਨੂਮਾਨ ਦੇ ਪਾਤਰ ਨਿਭਾਏ ਗਏ। ਸਮਾਗਮ ਦੌਰਾਨ ਡਾਇਰੈਕਟਰ ਪ੍ਰਿੰਦੀ ਸਿੰਘ, ਸੋਨਦੀਪ ਪੁੰਨੂ, ਰਜਿੰਦਰ ਕੁਮਾਰ, ਜਤਿੰਦਰ ਪੋਬੇ ਅਤੇ ਹੋਰ ਵਿਅਕਤੀਆਂ ਦੀ ਹਾਜ਼ਰੀ ਰਹੀ।













