3November 2025 Aj Di Awaaj
Punjab Desk ਕਹਾਵਤ ਹੈ ਕਿ ਬੱਚੇ ਦੇ ਗੁਣ ਉਸਦੇ ਪੰਘੂੜੇ ਤੋਂ ਹੀ ਝਲਕਣ ਲੱਗ ਪੈਂਦੇ ਹਨ — ਮੋਗਾ ਦੇ ਲੋਕਾਂ ਨੇ ਇਹ ਗੱਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵਿੱਚ ਸਚ ਹੁੰਦੀ ਵੇਖੀ। ਦੱਖਣੀ ਅਫਰੀਕਾ ਵਿਰੁੱਧ ਮਹਿਲਾ ਕ੍ਰਿਕਟ ਖਿਤਾਬੀ ਮੈਚ ‘ਚ ਟੀਮ ਦੀ ਅਗਵਾਈ ਕਰ ਰਹੀ ਹਰਮਨਪ੍ਰੀਤ ਕੌਰ ਮੋਗਾ ਦੀ ਧੀ ਹੈ। ਜਿਨ੍ਹਾਂ ਨੇ ਉਸ ਨਾਲ ਬਚਪਨ ‘ਚ ਖੇਡਿਆ, ਉਹ ਕਹਿੰਦੇ ਹਨ ਕਿ ਸਾਰਾ ਮੋਗਾ ਸ਼ਹਿਰ ਉਸਦੇ ਕ੍ਰਿਕਟ ਪ੍ਰਤੀ ਜਨੂੰਨ ਅਤੇ ਦਿਲਚਸਪੀ ਦਾ ਗਵਾਹ ਰਿਹਾ ਹੈ।
ਪਰਵੀਨ ਖਾਨ, ਜੋ ਬਚਪਨ ਤੋਂ ਹੀ ਹਰਮਨਪ੍ਰੀਤ ਕੌਰ ਨਾਲ ਕ੍ਰਿਕਟ ਖੇਡਦੀ ਆ ਰਹੀ ਹੈ, ਅੱਜਕੱਲ੍ਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿੱਚ ਕੋਚ ਹੈ। ਉਹ ਦੱਸਦੀ ਹੈ ਕਿ ਸ਼ੁਰੂਆਤੀ ਦਿਨਾਂ ‘ਚ ਉਹ ਦੋਵੇਂ ਲਗਭਗ ਪੰਜ ਸਾਲ ਮੋਗਾ ਦੇ ਮੈਦਾਨ ‘ਚ ਇਕੱਠੇ ਅਭਿਆਸ ਕਰਦੀਆਂ, ਇਕੱਠੇ ਪਸੀਨਾ ਵਗਾਉਂਦੀਆਂ ਸਨ। ਉਸ ਸਮੇਂ ਵੀ ਜਦੋਂ ਹਰਮਨਪ੍ਰੀਤ ਮੈਦਾਨ ‘ਚ ਉਤਰਦੀ ਸੀ, ਤਾਂ ਸਿਰਫ਼ ਮੈਨੂੰ ਹੀ ਨਹੀਂ, ਸਾਰੀ ਟੀਮ ਨੂੰ ਪੂਰਾ ਭਰੋਸਾ ਹੁੰਦਾ ਸੀ ਕਿ ਮੈਚ ਸਾਡੇ ਹੱਥੋਂ ਨਹੀਂ ਨਿਕਲੇਗਾ — ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੈਚ ਜ਼ਰੂਰ ਜਿਤਾਉਂਦੀ ਸੀ।













