JEE ਮੇਨਜ਼ 2026: NTA ਕਿਸੇ ਵੀ ਵੇਲੇ ਸ਼ੁਰੂ ਕਰ ਸਕਦਾ ਹੈ JEE ਮੇਨ ਸੈਸ਼ਨ-1 ਦੀ ਰਜਿਸਟ੍ਰੇਸ਼ਨ, ਜਾਣੋ ਪੂਰੀ ਜਾਣਕਾਰੀ

11

30October 2025 Aj Di Awaaj

Education Desk ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਲਦ ਹੀ ਸਾਂਝੀ ਪ੍ਰਵੇਸ਼ ਪ੍ਰੀਖਿਆ (JEE ਮੇਨ) 2026 ਸੈਸ਼ਨ-1 ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਸਕਦੀ ਹੈ। NTA ਦੇ ਨੋਟੀਫਿਕੇਸ਼ਨ ਅਨੁਸਾਰ, JEE ਮੇਨ ਪ੍ਰੀਖਿਆ ਲਈ ਅਰਜ਼ੀਆਂ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਣਗੀਆਂ। ਜਦੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ, ਤਦ ਵਿਦਿਆਰਥੀ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾ ਕੇ ਔਨਲਾਈਨ ਫਾਰਮ ਭਰ ਸਕਣਗੇ। ਧਿਆਨ ਰਹੇ ਕਿ ਔਫਲਾਈਨ ਜਾਂ ਕਿਸੇ ਹੋਰ ਤਰੀਕੇ ਨਾਲ ਭੇਜੇ ਗਏ ਫਾਰਮ ਮਨਜ਼ੂਰ ਨਹੀਂ ਕੀਤੇ ਜਾਣਗੇ।

ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ (PCM) ਵਿਸ਼ਿਆਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਲਾਜ਼ਮੀ ਹੈ। ਜੋ ਵਿਦਿਆਰਥੀ ਇਸ ਸਮੇਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਹਨ, ਉਹ ਵੀ ਅਰਜ਼ੀ ਦੇਣ ਦੇ ਯੋਗ ਹਨ। ਇਸ ਪ੍ਰੀਖਿਆ ਲਈ ਉਮਰ ਦੀ ਕੋਈ ਸੀਮਾ ਨਿਧਾਰਤ ਨਹੀਂ ਕੀਤੀ ਗਈ।

ਪ੍ਰੀਖਿਆ ਦੀਆਂ ਤਰੀਖਾਂ ਦਾ ਐਲਾਨ ਹੋ ਚੁੱਕਾ ਹੈ

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ JEE ਮੇਨ 2026 ਦੇ ਸੈਸ਼ਨ-1 ਅਤੇ ਸੈਸ਼ਨ-2 ਦੀਆਂ ਤਰੀਖਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਨੋਟੀਫਿਕੇਸ਼ਨ ਮੁਤਾਬਕ, ਸੈਸ਼ਨ-1 ਦੀ ਪ੍ਰੀਖਿਆ 21 ਤੋਂ 30 ਜਨਵਰੀ 2026 ਤੱਕ ਹੋਵੇਗੀ, ਜਦਕਿ ਸੈਸ਼ਨ-2 ਦੀ ਪ੍ਰੀਖਿਆ 1 ਤੋਂ 10 ਅਪ੍ਰੈਲ 2026 ਤੱਕ ਕਰਵਾਈ ਜਾਵੇਗੀ।