ਬਟਾਲਾ ਵਿਖੇ 23 ਨਵੰਬਰ ਨੂੰ ਲੱਗੇਗਾ ਪਲੈਸਮਟ ਕੈਂਪ

5

ਬਟਾਲਾ, 20 ਨਵੰਬਰ 2026 AJ DI Awaaj

Punjab Desk :   ਸਕਿਉਰਟੀਐਂਡ ਇੰਟੈਲੀਜੰਟ ਸਰਵਿਸ ਇੰਡੀਆ ਲਿਮਟਿਡ(SIS) ਵਿੱਚ ਸਕਿਓਰਿਟੀ ਗਾਰਡ ਲਈ (ਲੜਕਿਆਂ) ਦੀਆਂ ਪੋਸਟਾਂ ਲਈ ਇੰਟਰਵਿਊ  23 ਨਵੰਬਰ 2026 ਨੂੰ ਸਵੇਰੇ 10:00 ਤੋਂ 1:00 ਵਜੇ ਤੱਕ ਬੀਡੀਪੀਓ ਦਫ਼ਤਰ ਬਟਾਲਾ  ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕਿਆਂ ਦੀ ਲੋੜ ਹੈ।  ਉਮਰ ਸੀਮਾ 19 ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ ਭਾਰ 56 ਤੋਂ 90 ਕਿਲੋ, ਛਾਤੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜਿਸ ਵਿੱਚ ਤਨਖਾਹ 18000 ਤੋਂ 22000/- ਹੈ।

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ  ਗੁਰਦਾਸਪੁਰ ਵਲੋਂ ਦੱਸਿਆ ਗਿਆ ਕਿ ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ਼ ਜਿਵੇਂ ਕਿ 10ਵੀਂ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।