ਬਟਾਲਾ, 20 ਨਵੰਬਰ 2026 AJ DI Awaaj
Punjab Desk : ਸਕਿਉਰਟੀਐਂਡ ਇੰਟੈਲੀਜੰਟ ਸਰਵਿਸ ਇੰਡੀਆ ਲਿਮਟਿਡ(SIS) ਵਿੱਚ ਸਕਿਓਰਿਟੀ ਗਾਰਡ ਲਈ (ਲੜਕਿਆਂ) ਦੀਆਂ ਪੋਸਟਾਂ ਲਈ ਇੰਟਰਵਿਊ 23 ਨਵੰਬਰ 2026 ਨੂੰ ਸਵੇਰੇ 10:00 ਤੋਂ 1:00 ਵਜੇ ਤੱਕ ਬੀਡੀਪੀਓ ਦਫ਼ਤਰ ਬਟਾਲਾ ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕਿਆਂ ਦੀ ਲੋੜ ਹੈ। ਉਮਰ ਸੀਮਾ 19 ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ ਭਾਰ 56 ਤੋਂ 90 ਕਿਲੋ, ਛਾਤੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜਿਸ ਵਿੱਚ ਤਨਖਾਹ 18000 ਤੋਂ 22000/- ਹੈ।
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਦੱਸਿਆ ਗਿਆ ਕਿ ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ਼ ਜਿਵੇਂ ਕਿ 10ਵੀਂ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।



















