ਮੋਹਾਲੀ ਦਾ VR ਪੰਜਾਬ ਮਾਲ ਬੰਦ

42

ਮੋਹਾਲੀ  21 Apr 2026 AJ DI Awaaj

Mohali Desk :  ਮੋਹਾਲੀ ਵਿੱਚ ਸਥਿਤ ਪ੍ਰਸਿੱਧ VR ਪੰਜਾਬ ਮਾਲ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਖਰੀਦਦਾਰਾਂ ਅਤੇ ਉੱਥੇ ਕੰਮ ਕਰਨ ਵਾਲਿਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸੋਮਵਾਰ ਨੂੰ ਜਦੋਂ ਲੋਕ ਰੋਜ਼ਾਨਾ ਵਾਂਗ ਮਾਲ ਪਹੁੰਚੇ, ਤਾਂ ਉਨ੍ਹਾਂ ਨੂੰ ਬੰਦ ਗੇਟ ਮਿਲੇ ਅਤੇ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਰਾਤ ਦੇ ਸਮੇਂ ਵੀ ਮਾਲ ਪੂਰੀ ਤਰ੍ਹਾਂ ਸੁੰਨਾ ਅਤੇ ਹਨੇਰੇ ਵਿੱਚ ਡੁੱਬਿਆ ਦਿਖਾਈ ਦਿੱਤਾ।

ਮਾਲ ਪ੍ਰਬੰਧਨ ਦੇ ਅਨੁਸਾਰ, 3 ਅਪ੍ਰੈਲ ਨੂੰ ਆਏ ਭੂਚਾਲ ਤੋਂ ਬਾਅਦ ਇਮਾਰਤ ਦੀ ਸੁਰੱਖਿਆ ‘ਤੇ ਸੰਦੇਹ ਪੈਦਾ ਹੋਇਆ ਸੀ। ਅੰਦਰੂਨੀ ਟੀਮ ਅਤੇ ਬਾਹਰੀ ਤਕਨੀਕੀ ਮਾਹਿਰਾਂ ਵੱਲੋਂ ਕੀਤੀ ਜਾਂਚ ਦੌਰਾਨ ਕੁਝ ਸੰਭਾਵਿਤ ਖਤਰੇ ਸਾਹਮਣੇ ਆਏ ਹਨ। ਇਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਮਾਲ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਲਿਆ ਗਿਆ।

ਪ੍ਰਬੰਧਨ ਨੇ ਦੱਸਿਆ ਕਿ ਇਸ ਬਾਰੇ ਕਰਮਚਾਰੀਆਂ, ਦੁਕਾਨਦਾਰਾਂ, ਸਪਲਾਇਰਾਂ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਲ ਕਦੋਂ ਮੁੜ ਖੁੱਲੇਗਾ, ਇਸ ਬਾਰੇ ਹਾਲੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਪੂਰੀ ਤਰ੍ਹਾਂ ਢਾਂਚਾਗਤ ਜਾਂਚ ਅਤੇ ਸੁਰੱਖਿਆ ਦੀ ਪੁਸ਼ਟੀ ਤੋਂ ਬਾਅਦ ਹੀ ਦੁਬਾਰਾ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ।

ਇਸ ਅਚਾਨਕ ਬੰਦ ਨਾਲ ਸੈਂਕੜਿਆਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ ਅਤੇ ਨਾਲ ਹੀ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਮਾਲ ਕਦੋਂ ਅਤੇ ਕਿਹੜੀਆਂ ਸ਼ਰਤਾਂ ਨਾਲ ਮੁੜ ਖੁੱਲੇਗਾ।