26 ਦਸੰਬਰ, 2025 ਅਜ ਦੀ ਆਵਾਜ਼
Sports Desk: ਮੁੰਬਈ ਅਤੇ ਸਿੱਕਮ ਦਰਮਿਆਨ ਬੁੱਧਵਾਰ ਨੂੰ ਖੇਡੇ ਗਏ ਵਿਜੇ ਹਜ਼ਾਰੇ ਟਰਾਫੀ ਮੁਕਾਬਲੇ ਦੌਰਾਨ ਇੱਕ ਦਿਲਚਸਪ ਪਲ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ। ਮੈਚ ਦੌਰਾਨ ਜਦੋਂ ਕੈਮਰੇ ਨੇ ਇੱਕੋ ਫਰੇਮ ਵਿੱਚ ਦੋ ਖਿਡਾਰੀਆਂ ਨੂੰ ਕੈਦ ਕੀਤਾ, ਤਾਂ ਪ੍ਰਸ਼ੰਸਕ ਹੈਰਾਨ ਰਹਿ ਗਏ ਕਿਉਂਕਿ ਦੋਵਾਂ ਦੀ ਸ਼ਕਲ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨਾਲ ਬਹੁਤ ਮਿਲਦੀ-ਜੁਲਦੀ ਲੱਗ ਰਹੀ ਸੀ।
ਵਾਇਰਲ ਤਸਵੀਰ ਵਿੱਚ ਰੋਹਿਤ ਸ਼ਰਮਾ ਦੇ ਨਾਲ ਮੁੰਬਈ ਦੇ ਵਿਕਟਕੀਪਰ ਬੱਲੇਬਾਜ਼ ਹਾਰਦਿਕ ਤਮੋਰੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਤਮੋਰੇ ਰੋਹਿਤ ਸ਼ਰਮਾ ਦੇ ਹਮਸ਼ਕਲ ਲੱਗਦੇ ਹਨ, ਜਿਸ ਕਾਰਨ ਕਈ ਲੋਕ ਪਹਿਲੀ ਨਜ਼ਰ ਵਿੱਚ ਧੋਖਾ ਖਾ ਗਏ। ਹਾਲਾਂਕਿ ਕੁਝ ਯੂਜ਼ਰਾਂ ਨੇ ਇਸ ਤਸਵੀਰ ਨੂੰ ਐਡਿਟ ਹੋਣ ਦਾ ਵੀ ਦਾਅਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਹਾਰਦਿਕ ਤਮੋਰੇ ਮੁੰਬਈ ਦੀ ਸੀਨੀਅਰ ਟੀਮ ਦਾ ਅਹੰਮ ਹਿੱਸਾ ਹਨ ਅਤੇ ਉਹ ਵਿਜੇ ਹਜ਼ਾਰੇ ਟਰਾਫੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਹੇ ਹਨ।












