ਪੰਜਾਬ ‘ਚ ਵੀਰਵਾਰ ਨੂੰ ਸਰਕਾਰੀ ਛੁੱਟੀ, ਸਕੂਲ, ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

128

ਅੱਜ ਦੀ ਆਵਾਜ਼ | 30 ਅਪ੍ਰੈਲ 2025

ਮਈ ਦੀ ਸ਼ੁਰੂਆਤ ਛੁੱਟੀ ਨਾਲ: 1 ਮਈ ਨੂੰ ਪੰਜਾਬ ‘ਚ ਲੇਬਰ ਡੇਅ ਮੌਕੇ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ  ਮਈ ਮਹੀਨੇ ਦੀ ਸ਼ੁਰੂਆਤ ਪੰਜਾਬ ‘ਚ ਛੁੱਟੀ ਨਾਲ ਹੋਵੇਗੀ। ਪੰਜਾਬ ਸਰਕਾਰ ਨੇ 1 ਮਈ, ਵੀਰਵਾਰ ਨੂੰ ਲੇਬਰ ਡੇਅ (Mazdoor Diwas) ਮੌਕੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਇਸ ਮੌਕੇ ਸੂਬੇ ਦੇ ਸਾਰੇ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਜਾਣਕਾਰੀ ਮੁਤਾਬਕ, ਅਪ੍ਰੈਲ ਮਹੀਨੇ ‘ਚ ਜਿੱਥੇ 7 ਗਜ਼ਟਿਡ ਛੁੱਟੀਆਂ ਰਹੀਆਂ, ਉਥੇ ਮਈ ਮਹੀਨੇ ‘ਚ ਸਿਰਫ਼ 2 ਗਜ਼ਟਿਡ ਛੁੱਟੀਆਂ ਹਨ।

  • ਪਹਿਲੀ ਛੁੱਟੀ 1 ਮਈ ਨੂੰ ਲੇਬਰ ਡੇਅ
  • ਦੂਜੀ ਛੁੱਟੀ 30 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਏਗੀ।

ਇਨ੍ਹਾਂ ਦਿਨਾਂ ਦੌਰਾਨ ਸੂਬੇ ਭਰ ਵਿੱਚ ਸਰਕਾਰੀ ਕੰਮਕਾਜ ਠੱਪ ਰਹੇਗਾ।