ਕਾਨਪੁਰ 26 May 2026 AJ DI Awaaj
National Desk : ਸਿਵਲ ਲਾਈਨਜ਼ ਇਲਾਕੇ ਵਿੱਚ ਇੱਕ ਸਿੱਖ ਨੌਜਵਾਨ ਨਾਲ ਕੁੱ*ਟਮਾਰ ਅਤੇ ਬਦ*ਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬਾਰ ਕੰਪਲੈਕਸ ਵਿੱਚ ਕੁਝ ਨੌਜਵਾਨਾਂ ਨੇ ਉਸਦੀ ਪੱਗ ਉਤਾਰ ਦਿੱਤੀ, ਵਾਲ ਖਿੱਚੇ ਅਤੇ ਬੇ*ਰਹਿਮੀ ਨਾਲ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ, ਆਜ਼ਾਦ ਨਗਰ ਦੇ ਰਹਿਣ ਵਾਲੇ ਵੰਸ਼ ਭਾਟੀਆ ਸ਼ੁੱਕਰਵਾਰ ਰਾਤ ਆਪਣੇ ਪਰਿਵਾਰ ਨਾਲ ਸਿਵਲ ਲਾਈਨਜ਼ ਸਥਿਤ ਸਟੂਡੀਓ ਐਕਸਓ ਬਾਰ ਗਏ ਹੋਏ ਸਨ। ਰਾਤ ਕਰੀਬ 2:12 ਵਜੇ ਜਦੋਂ ਉਹ ਲਿਫਟ ਰਾਹੀਂ ਹੇਠਾਂ ਆ ਰਹੇ ਸਨ ਤਾਂ ਪਾਂਡੂ ਨਗਰ ਦੇ ਰਹਿਣ ਵਾਲੇ ਧੈਰਯ ਗੁਪਤਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।
ਦੋਸ਼ ਹੈ ਕਿ ਇਸ ਤੋਂ ਬਾਅਦ ਧੈਰਯ ਆਪਣੇ ਤਿੰਨ ਸਾਥੀਆਂ ਅਤੇ ਇੱਕ ਲੜਕੀ ਨਾਲ ਹੇਠਾਂ ਆਇਆ ਅਤੇ ਬਾਰ ਦੇ ਅੰਦਰ ਹੀ ਵੰਸ਼ ‘ਤੇ ਹਮ*ਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨਾਲ ਲੱਤਾਂ-ਮੁੱਕਿਆਂ ਨਾਲ ਕੁੱ*ਟਮਾਰ ਕੀਤੀ, ਪੱਗ ਉਤਾਰ ਦਿੱਤੀ ਅਤੇ ਵਾਲ ਖਿੱਚ ਕੇ ਉਸਦਾ ਸਿਰ ਕੰਧ ਨਾਲ ਮਾਰਿਆ। ਹਮਲੇ ਦੌਰਾਨ ਵੰਸ਼ ਦੇ ਨੱਕ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ।
ਪੀੜਤ ਦੀ ਮਾਂ ਸੋਨੀਆ ਭਾਟੀਆ ਦੀ ਸ਼ਿਕਾਇਤ ‘ਤੇ ਕੋਤਵਾਲੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੇਰ ਰਾਤ ਮੁੱਖ ਦੋਸ਼ੀ ਧੈਰਯ ਗੁਪਤਾ ਅਤੇ ਉਸਦੇ ਸਾਥੀ ਸਚਿਨ ਗੁਪਤਾ ਨੂੰ ਗ੍ਰਿ*ਫ਼ਤਾਰ ਕਰ ਲਿਆ, ਜਦਕਿ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਪੁਲਿਸ ਮੁਤਾਬਕ, ਧੈਰਯ ਦੇ ਪਿਤਾ ਲੋਹੇ ਦੇ ਪਾਈਪਾਂ ਦੇ ਵਪਾਰੀ ਹਨ, ਜਦਕਿ ਸਚਿਨ ਕਬਾੜ ਦਾ ਕਾਰੋਬਾਰ ਕਰਦਾ ਹੈ। ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।














