ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ

15

ਚੰਡੀਗੜ੍ਹ: 14 Aug 2026 AJ DI Awaaj

Chandigarh Desk :  ਸੁਤੰਤਰਤਾ ਦਿਵਸ ਮੌਕੇ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਵਿਸ਼ੇਸ਼ ਸੇਵਾ ਮੈਡਲ ਲਈ ਚੁਣਿਆ ਗਿਆ ਹੈ, ਜਦਕਿ 11 ਹੋਰ ਅਧਿਕਾਰੀਆਂ ਨੂੰ ਰਾਸ਼ਟਰਪਤੀ ਸ਼ਲਾਘਾਯੋਗ ਸੇਵਾ ਮੈਡਲ ਪ੍ਰਦਾਨ ਕੀਤੇ ਜਾਣਗੇ।

ਸ਼ਲਾਘਾਯੋਗ ਸੇਵਾ ਮੈਡਲ ਹਾਸਲ ਕਰਨ ਵਾਲਿਆਂ ਵਿੱਚ ਆਈ.ਜੀ.ਪੀ. ਬਾਬੂ ਲਾਲ ਮੀਣਾ, ਆਈ.ਜੀ.ਪੀ. ਐਸ. ਭੂਪਤੀ, ਡੀ.ਐਸ.ਪੀ. ਸੁਭਾਸ਼ ਚੰਦ, ਡੀ.ਐਸ.ਪੀ. ਜਸਵੀਰ ਸਿੰਘ, ਡੀ.ਐਸ.ਪੀ. ਕਰਨੈਲ ਸਿੰਘ, ਡੀ.ਐਸ.ਪੀ. ਸੰਜੀਵ ਕੁਮਾਰ, ਏ.ਸੀ.ਪੀ. ਗਗਨਦੀਪ ਸਿੰਘ, ਏ.ਐਸ.ਆਈ. ਨਿਰਮਲ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਰਾਮਪਾਲ ਸਿੰਘ ਅਤੇ ਆਈ.ਜੀ.ਪੀ. ਨਵਨੀਤ ਸਿੰਘ ਵਿਰਕ ਸ਼ਾਮਲ ਹਨ।

ਇਹ ਮੈਡਲ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉੱਤਮ, ਸਮਰਪਿਤ ਅਤੇ ਲੰਬੇ ਸਮੇਂ ਦੀ ਸੇਵਾ ਨੂੰ ਮਾਨਤਾ ਦੇਣ ਲਈ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਨਮਾਨ ਨਾਲ ਪੰਜਾਬ ਪੁਲਿਸ ਦੇ ਇਨ੍ਹਾਂ ਅਧਿਕਾਰੀਆਂ ਦੀ ਸੇਵਾ ਅਤੇ ਯੋਗਦਾਨ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੇਗੀ।