ਚਮੋਲੀ: 14 Aug 2026 AJ DI Awaaj
National Desk : ਗੜ੍ਹਵਾਲ ਤੋਂ ਭਾਜਪਾ ਸੰਸਦ ਮੈਂਬਰ ਅਨਿਲ ਬਲੂਨੀ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ’ਤੇ ਟੋਟਾ ਵੈਲੀ ਨੇੜੇ ਉਨ੍ਹਾਂ ਦੀ ਕਾਰ ’ਤੇ ਪਹਾੜੀ ਤੋਂ ਅਚਾਨਕ ਇੱਕ ਵੱਡਾ ਪੱਥਰ ਡਿੱਗ ਪਿਆ। ਹਾ*ਦਸੇ ਵਿੱਚ ਕਾਰ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ, ਜਦਕਿ ਬਲੂਨੀ ਸਮੇਤ ਸਾਰੇ ਸਵਾਰ ਸੁਰੱਖਿਅਤ ਰਹੇ।
ਅਨਿਲ ਬਲੂਨੀ ਭਾਰੀ ਬਾਰਿਸ਼ ਦੌਰਾਨ ਪਿਪਲਕੋਟੀ ਵਿੱਚ ਵਾਪਰੇ ਸੁਰੰਗ ਹਾ*ਦਸੇ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨ ਜਾ ਰਹੇ ਸਨ। ਹਾ*ਦਸੇ ਤੋਂ ਬਾਅਦ ਵਾਹਨ ਨੂੰ ਸ਼੍ਰੀਨਗਰ ਲਿਜਾ ਕੇ ਜ਼ਰੂਰੀ ਮੁਰੰਮਤ ਕਰਵਾਈ ਗਈ, ਜਿਸ ਉਪਰੰਤ ਬਲੂਨੀ ਮੁੜ ਪਿਪਲਕੋਟੀ ਲਈ ਰਵਾਨਾ ਹੋ ਗਏ।
ਬਲੂਨੀ ਨੇ ਕਿਹਾ ਕਿ ਬਦਰੀ-ਕੇਦਾਰ ਦੀ ਕਿਰਪਾ ਨਾਲ ਸਾਰੇ ਲੋਕ ਸੁਰੱਖਿਅਤ ਹਨ ਅਤੇ ਵਾਹਨ ਨੂੰ ਸਿਰਫ਼ ਮਾਮੂਲੀ ਨੁਕਸਾਨ ਹੋਇਆ ਹੈ।

















