MDMA ਰੈਕੇਟ: 3 ਮਹਿਲਾ ਅਧਿਆਪਕਾਵਾਂ ਸਲਾਖਾਂ ਪਿੱਛੇ

30

ਕੇਰਲ 31 July 2026 AJ DI Awaaj

National Desk :  ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਡਰੱ*ਗ ਰੈਕੇਟ ਨਾਲ ਜੁੜੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਮਹਿਲਾ ਅਧਿਆਪਕਾਵਾਂ ਨੂੰ ਗ੍ਰਿ*ਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨਾਲ ਸੰਪਰਕ ਕਰਦੀਆਂ, QR ਕੋਡ ਰਾਹੀਂ ਭੁਗਤਾਨ ਲੈਂਦੀਆਂ ਅਤੇ ਡਿਜ਼ਿਟਲ ਲੋਕੇਸ਼ਨ ਦੇ ਜ਼ਰੀਏ ਐਮਡੀਐਮਏ (MDMA) ਦੀ ਸਪਲਾਈ ਕਰਵਾਉਂਦੀਆਂ ਸਨ।

ਗ੍ਰਿ*ਫ਼ਤਾਰ ਅਧਿਆਪਕਾਵਾਂ ਵਿੱਚ ਕੇ.ਸੀ. ਕੀਰਥਨਾ (28), ਕੇ. ਕਾਵਿਆ (29) ਅਤੇ ਬੀਆਰਸੀ ਟ੍ਰੇਨਰ ਨਿਸ਼ਮਾ (31) ਸ਼ਾਮਲ ਹਨ। ਪੁਲਿਸ ਮੁਤਾਬਕ, ਇੱਕ ਨੌਜਵਾਨ ਦੀ ਗ੍ਰਿ*ਫ਼ਤਾਰੀ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ‘ਤੇ ਜਾਂਚ ਇਨ੍ਹਾਂ ਅਧਿਆਪਕਾਵਾਂ ਤੱਕ ਪਹੁੰਚੀ। ਮਾਮਲੇ ਦੀ ਜਾਂਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਕਰ ਰਹੀ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨਾਂ ਦੀ ਮਹੀਨਾਵਾਰ ਤਨਖ਼ਾਹ ਸਿਰਫ਼ 12 ਤੋਂ 13 ਹਜ਼ਾਰ ਰੁਪਏ ਸੀ, ਪਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਦੇ ਲੈਣ-ਦੇਣ ਹੋਏ। ਸੂਤਰਾਂ ਅਨੁਸਾਰ, ਕੀਰਥਨਾ ਦੇ ਖਾਤੇ ਵਿੱਚ ਕਰੀਬ 14 ਲੱਖ, ਕਾਵਿਆ ਦੇ ਖਾਤੇ ਵਿੱਚ 9 ਲੱਖ ਅਤੇ ਨਿਸ਼ਮਾ ਦੇ ਖਾਤੇ ਵਿੱਚ 1 ਲੱਖ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਹੋਈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਖਾਤੇ ਡਰੱ*ਗਜ਼ ਨਾਲ ਜੁੜੇ ਪੈਸਿਆਂ ਦੀ ਹੇਰਾਫੇਰੀ ਲਈ ਵਰਤੇ ਜਾਂਦੇ ਸਨ।

ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਦੋਸ਼ੀ ਡਰੱ*ਗ ਨੈੱਟਵਰਕ ਲਈ ਕਮਿਸ਼ਨ ਏਜੰਟ ਵਜੋਂ ਕੰਮ ਕਰਦੀਆਂ ਸਨ ਅਤੇ ਮਹਿੰਗੀਆਂ ਗੱਡੀਆਂ ਸਮੇਤ ਆਲੀਸ਼ਾਨ ਜੀਵਨਸ਼ੈਲੀ ਜੀ ਰਹੀਆਂ ਸਨ। ਜਾਂਚ ਦੌਰਾਨ ਖਰੀਦੀਆਂ ਗਈਆਂ ਕੁਝ ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਨੇ ਇਸ ਲਈ ਵੀ ਚਰਚਾ ਬਟੋਰੀ ਹੈ ਕਿਉਂਕਿ ਗ੍ਰਿ*ਫ਼ਤਾਰ ਅਧਿਆਪਕਾ ਕੇ.ਸੀ. ਕੀਰਥਨਾ ਪਹਿਲਾਂ ਨ*ਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨਾਲ ਜੁੜੀ ਹੋਈ ਸੀ। ਫਿਲਹਾਲ ਸਿੱਖਿਆ ਵਿਭਾਗ ਨੇ ਤਿੰਨਾਂ ਅਧਿਆਪਕਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ, ਜਦਕਿ ਪੁਲਿਸ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।