ਜਸਵੰਤ ਰਾਠੌਰ ਦਾ ਨਵਾਂ ਗਾਣਾ ‘ਮਿੱਠੀ ਗੋਲੀ’ 18 ਅਕਤੂਬਰ ਨੂੰ ਹੋਵੇਗਾ ਰਿਲੀਜ਼

5

ਚੰਡੀਗੜ੍ਹ: 05 Oct 2026 AJ DI Awaaj

Chandigarh Desk :   ਪੰਜਾਬੀ ਫਿਲਮ ਇੰਡਸਟਰੀ ਦੇ ਚਰਚਿਤ ਅਦਾਕਾਰ ਜਸਵੰਤ ਸਿੰਘ ਰਾਠੌਰ ਹੁਣ ਗਾਇਕੀ ਦੇ ਖੇਤਰ ਵਿੱਚ ਵੀ ਆਪਣੀ ਪਛਾਣ ਬਣਾਉਣ ਜਾ ਰਹੇ ਹਨ। ਉਨ੍ਹਾਂ ਦਾ ਨਵਾਂ ਗਾਣਾ ‘ਮਿੱਠੀ ਗੋਲੀ’ 18 ਅਕਤੂਬਰ ਨੂੰ ਵੱਖ-ਵੱਖ ਮਿਊਜ਼ਿਕ ਪਲੇਟਫਾਰਮਾਂ ’ਤੇ ਰਿਲੀਜ਼ ਹੋਵੇਗਾ।

ਇਸ ਗਾਣੇ ਦੀ ਖਾਸ ਰਿਵੀਲਿੰਗ 11 ਅਕਤੂਬਰ ਨੂੰ ਕੀਤੀ ਜਾਵੇਗੀ। ਕਾਮੇਡੀ ਦੇ ਰੰਗ ਵਿੱਚ ਤਿਆਰ ਕੀਤੇ ਇਸ ਬੀਟ ਸੌਂਗ ਦਾ ਆਡੀਓ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।

ਗਾਣੇ ਨੂੰ ਜਸਵੰਤ ਰਾਠੌਰ ਦੇ ਘਰੇਲੂ ਲੇਬਲ JSR Films ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਟ੍ਰੈਕ ਵਿੱਚ ਮਸ਼ਹੂਰ ਰੈਪਰ ਕਿਕੀ ਰਾਜਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਦਕਿ ਮਿਊਜ਼ਿਕ ਵੀਡੀਓ ਨੂੰ ਮਨੀਸ਼ ਕਲਿਆਣ ਨੇ ਡਾਇਰੈਕਟ ਕੀਤਾ ਹੈ।

ਥਾਈਲੈਂਡ ਦੀਆਂ ਖੂਬਸੂਰਤ ਲੋਕੇਸ਼ਨਾਂ ’ਤੇ ਫਿਲਮਾਏ ਗਏ ਇਸ ਗਾਣੇ ਵਿੱਚ ਰੀਆ ਚੌਧਰੀ ਵੀ ਫੀਚਰ ਕਰ ਰਹੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਜਸਵੰਤ ਰਾਠੌਰ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’, ‘ਰੇਡੂਆ ਰਿਟਰਨਸ’ ਅਤੇ ‘ਫਰਲੋ’ ਸਮੇਤ ਕਈ ਹਿੰਦੀ ਤੇ ਪੰਜਾਬੀ ਪ੍ਰੋਜੈਕਟਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।