ਨਵੀਂ ਦਿੱਲੀ: 26 ਨਵੰਬਰ, 2025 ਅਜ ਦੀ ਆਵਾਜ਼
Business Desk: ਆਮ ਤੌਰ ‘ਤੇ ਆਮਦਨ ਕਰ ਰਿਟਰਨ (ITR) ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਹੁੰਦੀ ਹੈ, ਪਰ ਇਸ ਵਾਰ ਵਿਭਾਗ ਨੇ 16 ਸਤੰਬਰ 2025 ਤੱਕ ਦੀ ਛੂਟ ਦਿੱਤੀ ਸੀ। ITR ਫਾਈਲ ਕਰਨ ਤੋਂ ਬਾਅਦ ਟੈਕਸਪੇਅਰ ਆਪਣੇ ਰਿਫੰਡ ਦੀ ਉਡੀਕ ਕਰਦੇ ਹਨ, ਪਰ ਕਈਆਂ ਨੂੰ ਅਜੇ ਤੱਕ ਰਿਫੰਡ ਨਹੀਂ ਮਿਲਿਆ।
ਸੀ.ਬੀ.ਡੀ.ਟੀ. ਦੇ ਚੇਅਰਮੈਨ ਰਵੀ ਅਗਰਵਾਲ ਨੇ ਦੱਸਿਆ ਕਿ ਘੱਟ ਰਕਮ ਵਾਲੇ ਰਿਫੰਡ ਜਾਰੀ ਹੋ ਰਹੇ ਹਨ, ਜਦਕਿ ਵੱਡੇ ਰਿਫੰਡ ਜਾਂ ਸਿਸਟਮ ਵੱਲੋਂ ਰੈੱਡ-ਫਲੈਗ ਕੀਤੇ ਮਾਮਲੇ ਜਾਂਚ ਅਧੀਨ ਹਨ। ਕਈ ਲੋਕਾਂ ਵੱਲੋਂ ਗਲਤ ਕਟੌਤੀਆਂ ਦਾ ਦਾਅਵਾ ਕਰਨ ਕਾਰਨ ਵਿਭਾਗ ਨੂੰ ਵਧੇਰੇ ਜਾਂਚ ਕਰਨੀ ਪੈ ਰਹੀ ਹੈ। ਇਸ ਕਾਰਨ ਰਿਫੰਡ ਜਾਰੀ ਕਰਨ ਵਿੱਚ ਦੇਰੀ ਹੋ ਰਹੀ ਹੈ।
ਗਲਤ ਕਟੌਤੀ ਦਾ ਨੋਟਿਸ ਆਏ ਤਾਂ ਕੀ ਕਰੀਏ?
ਸਭ ਤੋਂ ਪਹਿਲਾਂ ਆਪਣੇ ਸਾਰੇ ਦਸਤਾਵੇਜ਼ ਅਤੇ ਕੀਤੀ ਗਈ ਗਣਨਾ ਨੂੰ ਦੁਬਾਰਾ ਚੈੱਕ ਕਰੋ।
ਜੇ ਗਲਤੀ ਮਿਲਦੀ ਹੈ, ਤਾਂ ਮੰਗੀ ਰਕਮ ਸਮੇਂ ਸਿਰ ਭਰੋ।
ਜੇ ਤੁਸੀਂ ਸਹੀ ਹੋ, ਤਾਂ ਸੈਕਸ਼ਨ 139(4) ਤਹਿਤ ਰੈਕਟੀਫਿਕੇਸ਼ਨ ਲਈ ਦੁਬਾਰਾ ਅਰਜ਼ੀ ਦੇ ਸਕਦੇ ਹੋ।
ਰਿਫੰਡ ਦੇ ਨਾ ਮਿਲਣ ਦੇ ਹੋਰ ਕਾਰਨ:
ਬੈਂਕ ਖਾਤੇ ਦੇ ਗਲਤ ਵੇਰਵੇ ਜਾਂ ਪ੍ਰੀ-ਵੈਲੀਡੇਸ਼ਨ ਨਾ ਹੋਣਾ।
ਗਲਤ ਰਿਫੰਡ ਦਾ ਦਾਅਵਾ।
ਮਾਮਲਾ ਜਾਂਚ ਹੇਠ ਹੋਣਾ।
ਆਮਦਨ ਕਰ ਵਿਭਾਗ ਦੀ ਵੈੱਬਸਾਈਟ ‘ਤੇ ਤੁਸੀਂ ਸ਼ਿਕਾਇਤ ਦਰਜ ਕਰਕੇ ਰਿਫੰਡ ਰੀ-ਇਸ਼ੂ ਕਰਨ ਲਈ ਵੀ ਅਰਜ਼ੀ ਦੇ ਸਕਦੇ ਹੋ।
ਰਿਫੰਡ ਦੁਬਾਰਾ ਜਾਰੀ ਕਰਵਾਉਣ ਦਾ ਤਰੀਕਾ (Refund Re-Issue):
ਸਟੈਪ 1: ਆਮਦਨ ਕਰ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ ਤੇ ਲਾਗਇਨ ਕਰੋ।
ਸਟੈਪ 2: My Account ਸੈਕਸ਼ਨ ਵਿੱਚ ਜਾਓ।
ਸਟੈਪ 3: Refund Re-issue ਵਿਕਲਪ ਚੁਣੋ।
ਸਟੈਪ 4: Refund Reissue Request ‘ਤੇ ਕਲਿੱਕ ਕਰੋ।
ਸਟੈਪ 5: ਪੈਨ, ਅਸੈਸਮੈਂਟ ਸਾਲ ਅਤੇ ਰਿਟਰਨ ਦੀ ਰਕਮ ਆਦਿ ਭਰੋ।
ਸਟੈਪ 6: ਈ-ਵੇਰੀਫਾਈ ਕਰਕੇ ਰਿਕਵੈਸਟ ਸਬਮਿਟ ਕਰੋ।














