ਰਾਮ ਮੰਦਰ ‘ਤੇ ਝੰਡਾ ਲਹਿਰਾਉਣ ‘ਤੇ ਪਾਕਿਸਤਾਨ ਦੀ ਤਿੱਖੀ ਪ੍ਰਤੀਕਿਰਿਆ, ਯੂਐਨ ਤੋਂ ਦਖ਼ਲ ਦੀ ਮੰਗ

11
ਰਾਮ ਮੰਦਰ ‘ਤੇ ਝੰਡਾ ਲਹਿਰਾਉਣ ‘ਤੇ ਪਾਕਿਸਤਾਨ ਦੀ ਤਿੱਖੀ ਪ੍ਰਤੀਕਿਰਿਆ, ਯੂਐਨ ਤੋਂ ਦਖ਼ਲ ਦੀ ਮੰਗ

ਨਵੀਂ ਦਿੱਲੀ: 26 ਨਵੰਬਰ, 2025 ਅਜ ਦੀ ਆਵਾਜ਼

International Desk:  ਅਯੋਧਿਆ ਦੇ ਰਾਮ ਮੰਦਰ ਦੇ ਸਿਖਰ ‘ਤੇ 25 ਨਵੰਬਰ ਨੂੰ ਪਵਿੱਤਰ ਝੰਡਾ ਲਹਿਰਾਉਣ ਦੇ ਸਮਾਰੋਹ ਨੇ ਜਿੱਥੇ ਭਾਰਤ ਭਰ ਦੇ ਰਾਮ ਭਗਤਾਂ ਵਿੱਚ ਖੁਸ਼ੀ ਦਾ ਮਾਹੌਲ ਬਣਾਇਆ, ਉੱਥੇ ਹੀ ਪਾਕਿਸਤਾਨ ਵੱਲੋਂ ਇਸ ‘ਤੇ ਤਿੱਖੀ ਅਲੋਚਨਾ ਕੀਤੀ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਸ ਸਮਾਰੋਹ ਨੂੰ ਭਾਰਤ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਖਤਰਨਾਕ ਸੰਕੇਤ ਦੱਸਿਆ ਅਤੇ ਦੋਸ਼ ਲਗਾਇਆ ਕਿ ਰਾਮ ਮੰਦਰ ਨੂੰ “ਬਾਬਰੀ ਮਸਜਿਦ ਦੇ ਸਥਾਨ ‘ਤੇ ਬਣਾਇਆ ਗਿਆ ਅਖੌਤੀ ਢਾਂਚਾ” ਹੈ। ਪਾਕਿਸਤਾਨ ਨੇ ਭਾਰਤ ‘ਤੇ ਮੁਸਲਮਾਨਾਂ ਵਿਰੁੱਧ ਵਧ ਰਹੀ ਅਸਹਿਣਸ਼ੀਲਤਾ, ਨਫਰਤ ਭਰੇ ਭਾਸ਼ਣ ਅਤੇ ਘੱਟ ਗਿਣਤੀਆਂ ਨੂੰ ਸਮਾਜਿਕ-ਆਰਥਿਕ ਤੌਰ ‘ਤੇ ਹਾਸ਼ੀਏ ‘ਤੇ ਧੱਕਣ ਦੇ ਦੋਸ਼ ਲਗਾਏ। ਬਿਆਨ ਵਿੱਚ 1992 ਦੇ ਬਾਬਰੀ ਢਾਹੇ ਜਾਣ ਤੋਂ ਬਾਅਦ ਦੀ ਨਿਆਂਇਕ ਪ੍ਰਕਿਰਿਆ ਦੀ ਵੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਜ਼ਿੰਮੇਵਾਰ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਅਤੇ ਅਦਾਲਤੀ ਫ਼ੈਸਲਿਆਂ ਨੇ ਮੰਦਰ ਨਿਰਮਾਣ ਲਈ ਰਾਹ ਹਮਵਾਰ ਕੀਤਾ। ਪਾਕਿਸਤਾਨ ਨੇ ਇਹ ਵੀ ਦੋਸ਼ ਲਗਾਇਆ ਕਿ ਦੇਸ਼ ਵਿੱਚ ਕਈ ਇਤਿਹਾਸਕ ਮਸਜਿਦਾਂ ਨੂੰ ਢਾਹੇ ਜਾਣ ਜਾਂ ਬਦਲੇ ਜਾਣ ਦਾ ਖਤਰਾ ਹੈ। ਇਸਦੇ ਨਾਲ ਹੀ ਉਸ ਨੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਭਾਰਤ ਵਿੱਚ ਵਧ ਰਹੇ ਇਸਲਾਮੋਫੋਬੀਆ ਅਤੇ ਨਫਰਤਭਰੇ ਰੁਝਾਨਾਂ ‘ਤੇ ਧਿਆਨ ਦਿੰਦਿਆਂ ਮੁਸਲਿਮ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਵੀ ਕਿਹਾ ਕਿ ਉਹ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਾਰੇ ਧਾਰਮਿਕ ਸਮੂਹਾਂ, ਖਾਸ ਕਰਕੇ ਮੁਸਲਮਾਨਾਂ ਦੇ ਪੂਜਾ ਸਥਾਨਾਂ ਦੀ ਰੱਖਿਆ ਤੇ ਸੁਰੱਖਿਆ ਯਕੀਨੀ ਬਣਾਏ।