ਸਪੇਨ 30 Oct 2026 AJ DI Awaaj
International Desk : ਸਪੇਨ ਵਿੱਚ 28 ਅਕਤੂਬਰ ਨੂੰ ਵਾਪਰੇ ਭਿ*ਆਨਕ ਰੇਲ ਹਾ*ਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤੱਕ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ, ਇਸ ਹਾ*ਦਸੇ ਵਿੱਚ 68 ਲੋਕਾਂ ਦੀ ਮੌ*ਤ ਹੋ ਚੁੱਕੀ ਹੈ। ਇਸ ਨੂੰ ਆਧੁਨਿਕ ਯੂਰਪੀ ਇਤਿਹਾਸ ਦੇ ਸਭ ਤੋਂ ਗੰ*ਭੀਰ ਰੇਲ ਹਾ*ਦਸਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਇਸ ਹਾ*ਦਸੇ ਤੋਂ ਬਾਅਦ ਸਪੇਨ ਵਿੱਚ ਸਰਕਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਵਧ ਗਿਆ ਹੈ। ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਕੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਅਤੇ ਟਰਾਂਸਪੋਰਟ ਮੰਤਰੀ ਓਸਕਾਰ ਪੁਏਂਤੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਮੰਤਰਾਲੇ ਦੇ ਬਾਹਰ ਹੋਇਆ ਜ਼ੋਰਦਾਰ ਪ੍ਰਦਰਸ਼ਨ
ਸਪੇਨੀ ਪ੍ਰਸਾਰਕ TVE ਦੀ ਰਿਪੋਰਟ ਅਨੁਸਾਰ, ਕਰੀਬ 1,500 ਪ੍ਰਦਰਸ਼ਨਕਾਰੀ ਰਾਤ ਸਮੇਂ ਮੈਡ੍ਰਿਡ ਸਥਿਤ ਟਰਾਂਸਪੋਰਟ ਮੰਤਰਾਲੇ ਦੇ ਬਾਹਰ ਇਕੱਠੇ ਹੋਏ। ਇਸ ਦੌਰਾਨ ਲੋਕਾਂ ਨੇ ਸਰਕਾਰ ਅਤੇ ਸਬੰਧਤ ਮੰਤਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਸਤੀਫ਼ੇ ਦੀ ਮੰਗ ਕੀਤੀ।
ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਵੱਲ ਬੋਤਲਾਂ ਅਤੇ ਫਲੇਅਰ ਸੁੱਟੇ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ। ਹਾਲਾਂਕਿ, ਹੁਣ ਤੱਕ ਕਿਸੇ ਦੇ ਜ਼*ਖਮੀ ਹੋਣ ਜਾਂ ਗ੍ਰਿ*ਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ।
‘ਮੌ*ਤ ਦੇ ਮੰਤਰੀ’ ਦੇ ਲੱਗੇ ਨਾਅਰੇ
ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨਾਂ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਤਣਾਅ ਦੇਖਿਆ ਜਾ ਸਕਦਾ ਹੈ। ਲੋਕ ਹਾ*ਦਸੇ ਤੋਂ ਬਾਅਦ ਸਰਕਾਰ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਤਰੀਕੇ ‘ਤੇ ਵੀ ਸਵਾਲ ਚੁੱਕ ਰਹੇ ਹਨ।
ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਸਰਕਾਰ ਵਿਰੋਧੀ ਨਾਅਰੇ ਲਿਖੇ ਸਨ। ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਓਸਕਾਰ ਪੁਏਂਤੇ ਨੂੰ ਨਿਸ਼ਾਨਾ ਬਣਾਉਂਦਿਆਂ ‘ਮੌ*ਤ ਦੇ ਮੰਤਰੀ’ ਦੇ ਨਾਅਰੇ ਵੀ ਲਗਾਏ ਗਏ।
ਰੇਲ ਡਰਾਈਵਰਾਂ ਵੱਲੋਂ ਹੜਤਾਲ ਦੀ ਸੰਭਾਵਨਾ
ਮੀਡੀਆ ਰਿਪੋਰਟਾਂ ਅਨੁਸਾਰ, ਸਪੇਨ ਵਿੱਚ ਰੇਲ ਡਰਾਈਵਰ ਹੜਤਾਲ ‘ਤੇ ਜਾਣ ਬਾਰੇ ਵਿਚਾਰ ਕਰ ਰਹੇ ਹਨ। ਰੇਲ ਡਰਾਈਵਰਾਂ ਦੀ ਯੂਨੀਅਨ SEMAF ਦਾ ਕਹਿਣਾ ਹੈ ਕਿ ਇਹ ਕਦਮ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਯਾਤਰੀਆਂ ਦੀ ਜਾਨ ਦੀ ਰੱਖਿਆ ਲਈ ਚੁੱਕਿਆ ਜਾ ਸਕਦਾ ਹੈ। ਹਾਦਸੇ ਤੋਂ ਬਾਅਦ ਦੇਸ਼ ਵਿੱਚ ਰੇਲ ਸੁਰੱਖਿਆ ਅਤੇ ਸਰਕਾਰੀ ਜਵਾਬਦੇਹੀ ਨੂੰ ਲੈ ਕੇ ਸਵਾਲ ਲਗਾਤਾਰ ਉੱਠ ਰਹੇ ਹਨ।



















