ਮਲੋਟ / ਸ੍ਰੀ ਮੁਕਤਸਰ ਸਾਹਿਬ 29 ਅਕਤੂਬਰ 2026 AJ DI Awaaj
Punjab Desk : ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ 26 ਅਕਤੂਬਰ ਤੋਂ 1 ਨਵੰਬਰ 2026 ਤੱਕ ਸੱਤ ਦਿਨਾਂ ਜਿ਼ਲ੍ਹੇ ਵਿੱਚ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਲੜ੍ਹੀ ਤਹਿਤ ਅੱਜ ਮਲੋਟ ਦੇ ਸੇਵਾ ਕੇਂਦਰ, ਕਿਰਤ ਵਿਭਾਗ, ਬੀ।ਡੀ।ਪੀ।ਓ ਦਫਤਰ ਮਲੋਟ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਲੋਟ ਤੋਂ ਇਲਾਵਾ ਜਨਤਕ ਥਾਵਾਂ ਤੇ ਵਿਜੀਲੈਂਸ ਬਿਉਰੋ ਦੇ ਨੁਮਾਇੰਦੇ ਏ ਐਸ ਆਈ ਹਰਜਿੰਦਰ ਸਿੰਘ ਅਤੇ ਐਚ ਸੀ ਹਰਅੰਮ੍ਰਿਤ ਪ੍ਰਕਾਸ਼ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਚਿਪਕਾਏ ਗਏ।
ਵਿਜੀਲੈਂਸ ਬਿਉਰੋ ਅਨੁਸਾਰ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਵਾਉਣ ਬਦਲੇ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਵਿਜੀਲੈਂਸ ਵਿਭਾਗ ਨੂੰ ਜਰੂਰ ਦਿੱਤੀ ਜਾਵੇ।



















