ਸਰਕਾਰੀ ਆਈ.ਟੀ.ਆਈ. (ਇ.) ਖਿਊਵਾਲੀ ਵਿਖੇ ਗੈਸਟ ਫੈਕਲਟੀ ਦੀਆਂ ਅਸਾਮੀਆਂ

26

ਲੰਬੀ/ਮਲੋਟ/ਸ੍ਰੀ ਮੁਕਤਸਰ ਸਾਹਿਬ, 6 ਜੁਲਾਈ 2026 AJ DI Awaaj

Punjab Desk :   ਇੰਸਟੀਚਿਊਟ ਮੈਨੇਜਮੈਂਟ ਕਮੇਟੀ (ਆਈ.ਐੱਮ.ਸੀ.) ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਖਿਊਵਾਲੀਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਗੈਸਟ ਫੈਕਲਟੀ ਦੇ ਆਧਾਰ ਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੇਡ ਸੀਵਿੰਗ ਟੈਕਨੋਲੋਜੀ (ਅਸਾਮੀ)ਸਿਲਾਈ ਕਟਾਈ (ਅਸਾਮੀ) ਅਤੇ ਫੈਸ਼ਨ ਡਿਜ਼ਾਈਨਿੰਗ (ਅਸਾਮੀ) ਲਈ ਗੈਸਟ ਫੈਕਲਟੀ ਦੀ ਭਰਤੀ ਨਿਰੋਲ ਆਰਜ਼ੀ ਤੌਰ ਤੇ ਸੈਸ਼ਨ-2026 ਲਈ ਜਾਂ ਰੈਗੂਲਰ ਇੰਸਟਰਕਟਰ ਦੀ ਨਿਯੁਕਤੀ ਹੋਣ ਤੱਕਜੋ ਵੀ ਪਹਿਲਾਂ ਹੋਵੇਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਅਸਾਮੀਆਂ ਦਾ ਪੱਕੀ ਨੌਕਰੀ ਨਾਲ ਕੋਈ ਸਬੰਧ ਨਹੀਂ ਹੈ ।

ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਉੱਕਾ-ਪੱਕਾ ਮਾਨ-ਭੱਤਾ ਦਿੱਤਾ ਜਾਵੇਗਾ। ਯੋਗਤਾ ਅਤੇ ਤਜਰਬੇ ਸਬੰਧੀ ਵੇਰਵਾ ਵੈੱਬਸਾਈਟ https://dgt.gov.in/cts-details ‘ਤੇ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇੱਛੁਕ ਉਮੀਦਵਾਰ ਆਪਣੀ ਅਰਜ਼ੀ ਅਤੇ ਰੈਜ਼ਿਊਮੇ ਸਮੇਤ ਦਸਤੀਰਜਿਸਟਰਡ ਡਾਕ ਰਾਹੀਂ ਜਾਂ ਖੁਦ ਮਿਤੀ 16 ਜੁਲਾਈ 2026 ਨੂੰ ਦੁਪਹਿਰ 12:30 ਵਜੇ ਤੱਕ ਸੰਸਥਾ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਡਾਕ ਰਾਹੀਂ ਅਰਜ਼ੀ ਭੇਜਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਲਈ ਸੰਸਥਾ ਜ਼ਿੰਮੇਵਾਰ ਨਹੀਂ ਹੋਵੇਗੀ।

ਉਨ੍ਹਾਂ ਹੋਰ ਦੱਸਿਆ ਕਿ ਇੰਟਰਵਿਊ/ਵਿਅਕਤੀਤਵ ਜਾਂਚ 20 ਜੁਲਾਈ 2026 ਨੂੰ ਸਵੇਰੇ 10:00 ਵਜੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਖਿਊਵਾਲੀ ਵਿਖੇ ਹੋਵੇਗੀ। ਉਮੀਦਵਾਰਾਂ ਨੂੰ ਆਪਣੀਆਂ ਵਿਦਿਅਕ ਯੋਗਤਾਵਾਂ ਅਤੇ ਤਜਰਬੇ ਸਬੰਧੀ ਅਸਲ ਸਰਟੀਫਿਕੇਟਾਂ ਸਮੇਤ ਤਸਦੀਕਸ਼ੁਦਾ ਕਾਪੀਆਂ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਕਿਸੇ ਵੀ ਉਮੀਦਵਾਰ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਜਾਂ ਕਮੀ ਕਰਨਅਸਾਮੀਆਂ ਨੂੰ ਰੱਦ ਕਰਨਮੁਲਤਵੀ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦਾ ਅਧਿਕਾਰ ਸੰਸਥਾਂ ਕੋਲ ਰਾਖਵਾਂ ਰਹੇਗਾ। ਜੇਕਰ ਇੰਟਰਵਿਊ ਵਾਲੇ ਦਿਨ ਅਚਾਨਕ ਛੁੱਟੀ ਜਾਂ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਇੰਟਰਵਿਊ ਅਗਲੇ ਕੰਮਕਾਜੀ ਦਿਨ ਕਰਵਾਈ ਜਾਵੇਗੀ।