22 ਲੱਖ ਦੀ ਲਾਗਤ ਨਾਲ ਸਿਵਲ ਹਸਪਤਾਲ ਲਈ 3 ਡਾਇਲਸਿਸ ਮਸ਼ੀਨਾਂ ਮਨਜ਼ੂਰ

33
ਬਰਨਾਲਾ, 6 ਜੁਲਾਈ 2026 AJ DI Awaaj
                                       ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਏਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ
 
ਇਸ ਮੌਕੇ ਉਹਨਾਂ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਪਿੰਡਾਂ ਵਿਚ ਬਣ ਰਹੇ ਖੇਡ ਮੈਦਾਨਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਿਨ੍ਹਾਂ ਵਿਚ ਕਰੀਬ 25 ਕਰੋੜ ਦੀ ਲਾਗਤ ਨਾਲ 94 ਖੇਡ ਮੈਦਾਨ ਬਣ ਰਹੇ ਹਨ ਜਿਨ੍ਹਾਂ ਵਿਚੋਂ 15 ਦਾ ਕੰਮ 100 ਫੀਸਦੀ ਮੁਕੰਮਲ ਹੋ ਚੁੱਕਿਆ ਹੈ ਸੰਸਦ ਮੈਂਬਰ ਵਲੋਂ ਸਾਰੇ ਖੇਡ ਮੈਦਾਨਾਂ ਦਾ ਕੰਮ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ
    ਇਸ ਮੌਕੇ ਉਹਨਾਂ ਐਮ ਪੀ ਲੈਡ ਫੰਡ ਨਾਲ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ ਓਹਨਾਂ ਦੱਸਿਆ ਕਿ ਐਮ ਪੀ ਲੈਡ ਫੰਡ ਵਿੱਚ ਸਿਵਲ ਹਸਪਤਾਲ ਬਰਨਾਲਾ ਨੂੰ ਕਰੀਬ 22 ਲੱਖ ਦੀ ਲਾਗਤ ਨਾਲ 3 ਡਾਇਲਸਿਸ ਮਸ਼ੀਨਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਕਾਫੀ ਮੰਗ ਸੀ ਅਤੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ
ਇਸ ਮੌਕੇ ਉਹਨਾਂ ਸਿਵਲ ਹਸਪਤਾਲ ਵਿਚ ਬਣ ਰਹੇ ਕ੍ਰਿਟਿਕਲ ਕੇਅਰ ਸੈਂਟਰ ਦੀ ਇਮਾਰਤ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਕੰਮ ਜਲਦ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ
   ਇਸ ਮੌਕੇ ਉਹਨਾਂ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਅਧੀਨ ਆਉਂਦੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਅਤੇ ਕੰਮ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ ਇਸ ਤੋਂ ਇਲਾਵਾ ਓਹਨਾਂ ਵੱਖ ਵੱਖ ਪਿੰਡਾਂ ਵਿਚ ਜਲ ਸਪਲਾਈ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
   ਮੀਟਿੰਗ ਦੌਰਾਨ ਓਹਨਾਂ ਸੜਕਾਂ ਦੀ ਮੁਰੰਮਤਪੀਣ ਵਾਲੇ ਪਾਣੀ ਦੀ ਸਹੂਲਤਸਫਾਈ ਪ੍ਰਣਾਲੀ ਅਤੇ ਸਿਹਤ ਸੇਵਾਵਾਂ ਸਬੰਧੀ ਪ੍ਰੋਜੈਕਟਾਂ ਨੂੰ ਪਹਿਲ ਦੇ ਅਧਾਰ ਉੱਤੇ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ 
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ  ਐੱਸਵਧੀਕ ਡਿਪਟੀ ਕਮਿਸ਼ਨਰ (ਵਿਕਾਸਹਰਜਿੰਦਰ ਸਿੰਘ ਬੇਦੀ ਆਈ  ਐਸਮੇਅਰ ਨਗਰ ਨਿਗਮ ਹਸਨ ਭਾਰਦਵਾਜਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਤੇ ਵੱਖਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ