ਜੇਲ੍ਹ ਦੰ*ਗੇ ‘ਚ 25 ਕੈ*ਦੀਆਂ ਦੀ ਮੌ*ਤ

35

ਸ਼੍ਰੀਲੰਕਾ 06 July 2026 AJ DI Awaaj

International Desk :   ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਮੁੱਖ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਹੋਈ ਹਿੰ*ਸਕ ਝੜਪ ਵਿੱਚ 25 ਕੈਦੀਆਂ ਅਤੇ ਚਾਰ ਜੇਲ੍ਹ ਸੁਰੱਖਿਆ ਕਰਮਚਾਰੀਆਂ ਦੀ ਮੌ*ਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼*ਖਮੀ ਹੋਏ ਹਨ। ਇਸ ਘਟਨਾ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦਾ ਸਭ ਤੋਂ ਘਾ*ਤਕ ਜੇਲ੍ਹ ਦੰਗਾ ਮੰਨਿਆ ਜਾ ਰਿਹਾ ਹੈ।

ਪੁਲਿਸ ਮੁਤਾਬਕ, ਐਤਵਾਰ ਰਾਤ ਨ*ਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਦੋ ਵਿਰੋਧੀ ਗਰੁੱਪਾਂ ਵਿਚਾਲੇ ਵਿਵਾਦ ਸ਼ੁਰੂ ਹੋਇਆ, ਜੋ ਸੋਮਵਾਰ ਸਵੇਰ ਤੱਕ ਵੱਡੇ ਦੰ*ਗੇ ਵਿੱਚ ਬਦਲ ਗਿਆ।

ਹਿੰ*ਸਾ ਦੌਰਾਨ ਜ਼*ਖਮੀ ਹੋਏ ਕੈ*ਦੀਆਂ ਅਤੇ ਜੇਲ੍ਹ ਕਰਮਚਾਰੀਆਂ ਨੂੰ ਤੁਰੰਤ ਨੇਗੋਂਬੋ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਅਨੁਸਾਰ, ਕਈ ਜ਼*ਖਮੀਆਂ ਨੂੰ ਗੋ*ਲੀਆਂ ਲੱਗੀਆਂ ਹਨ, ਜਦਕਿ ਕੁਝ ਨੂੰ ਤੇਜ਼ਧਾਰ ਹਥਿ*ਆਰਾਂ ਨਾਲ ਸੱਟਾਂ ਪਹੁੰਚੀਆਂ ਹਨ।

ਰਿਪੋਰਟਾਂ ਅਨੁਸਾਰ, ਨੇਗੋਂਬੋ ਜੇਲ੍ਹ ਵਿੱਚ ਸਮਰੱਥਾ ਤੋਂ ਕਿਤੇ ਵੱਧ ਕੈਦੀ ਰੱਖੇ ਗਏ ਹਨ, ਜਿਸ ਕਾਰਨ ਹਾਲਾਤ ਪਹਿਲਾਂ ਹੀ ਤਣਾਅਪੂਰਨ ਸਨ।

ਘਟਨਾ ਤੋਂ ਬਾਅਦ ਪੁਲਿਸ ਨੇ ਜੇਲ੍ਹ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਫੌਜ ਨੂੰ ਵੀ ਪੁਲਿਸ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀ ਮ੍ਰਿ*ਤਕਾਂ ਅਤੇ ਜ਼ਖ*ਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਕਰਨ ਵਿੱਚ ਜੁਟੇ ਹੋਏ ਹਨ।

ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਜ਼*ਖਮੀ ਕੈ*ਦੀਆਂ ਨੂੰ ਪੁਲਿਸ ਬੱਸਾਂ ਰਾਹੀਂ ਹਸਪਤਾਲ ਲਿਜਾਂਦੇ ਹੋਏ ਦੇਖਿਆ ਗਿਆ, ਜਦਕਿ ਜੇਲ੍ਹ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਰਿਹਾ।