ਪੰਜਾਬ 23 May 2026, AJ DI Awaaj
Punjab Desk : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ “ਕਾਕਰੋਚ ਜਨਤਾ ਪਾਰਟੀ (CJP)” ਦੇ ਨਾਂ ‘ਤੇ ਹੁਣ ਸਾਈਬਰ ਠੱ*ਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਠੱ*ਗ ਲੋਕਾਂ ਨੂੰ ਵ੍ਹਾਟਸਐਪ ਰਾਹੀਂ ਮੈਸੇਜ ਅਤੇ ਸ਼ੱਕੀ ਲਿੰਕ ਭੇਜ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਵਧ ਰਹੀ ਧੋ*ਖਾਧੜੀ ਨੂੰ ਦੇਖਦੇ ਹੋਏ Punjab Police ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ।

Ludhiana Police Commissionerate ਵੱਲੋਂ ਜਾਰੀ 42 ਸਕਿੰਟ ਦੀ ਵੀਡੀਓ ਵਿੱਚ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਈਬਰ ਠੱ*ਗ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲੇ ਸੁਨੇਹੇ ਭੇਜ ਰਹੇ ਹਨ। ਮੈਸੇਜ ਵਿੱਚ “ਦੇਸ਼ ਦਾ ਸਿਸਟਮ ਬਦਲਣ ਦਾ ਸਮਾਂ ਆ ਗਿਆ ਹੈ” ਜਾਂ “ਨੌਜਵਾਨਾਂ ਲਈ ਵੱਡੇ ਮੌਕੇ” ਵਰਗੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ ਅਤੇ ਨਾਲ “ਕਾਕਰੋਚ ਜਨਤਾ ਪਾਰਟੀ” ਵਿੱਚ ਸ਼ਾਮਲ ਹੋਣ ਲਈ ਇੱਕ ਲਿੰਕ ਦਿੱਤਾ ਜਾਂਦਾ ਹੈ।
ਪੁਲਿਸ ਮੁਤਾਬਕ ਇਹ ਲਿੰਕ ਅਸਲ ਵਿੱਚ ਫਿਸ਼ਿੰਗ ਲਿੰਕ ਹੁੰਦਾ ਹੈ। ਜਿਵੇਂ ਹੀ ਕੋਈ ਵਿਅਕਤੀ ਇਸ ‘ਤੇ ਕਲਿੱਕ ਕਰਦਾ ਹੈ, ਉਸਦਾ ਮੋਬਾਈਲ ਫੋਨ ਹੈਕ ਹੋ ਸਕਦਾ ਹੈ। ਇਸ ਤੋਂ ਬਾਅਦ ਠੱਗਾਂ ਨੂੰ ਫੋਨ ਵਿੱਚ ਸੇਵ ਬੈਂਕ ਵੇਰਵੇ, ਪਾਸਵਰਡ ਅਤੇ ਨਿੱਜੀ ਡਾਟਾ ਤੱਕ ਪਹੁੰਚ ਮਿਲ ਜਾਂਦੀ ਹੈ। ਇਸ ਜਾਣਕਾਰੀ ਦੀ ਮਦਦ ਨਾਲ ਉਹ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢਣ ਜਾਂ ਪੀੜਤ ਦੇ ਨਾਂ ‘ਤੇ ਲੋਨ ਲੈਣ ਤੱਕ ਦੀ ਕਾਰਵਾਈ ਕਰ ਸਕਦੇ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਸੰਦੇਸ਼ਾਂ ਤੋਂ ਪ੍ਰਭਾਵਿਤ ਨਾ ਹੋਣ। ਜੇ ਕੋਈ ਵਿਅਕਤੀ ਅਜਿਹੀ ਠੱ*ਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਘਟਾਇਆ ਜਾ ਸਕੇ।














