ਬਦਮਾਸ਼ ਜੱਗੂ ਭਗਵਾਨਪੁਰੀਆ ਪੰਜਾਬ ਲਿਆਂਦਾ, ਅੱਜ ਬਟਾਲਾ ਕੋਰਟ ਵਿੱਚ ਪੇਸ਼ੀ

52

Punjab 30 Oct 2025 AJ DI Awaaj

Punjab Desk : ਬੀਤੀ ਦੇਰ ਰਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਮ ਦੀ ਸਿਲਚਰ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ। ਉਹ ਉਥੇ NDPS ਤੇ ਪੀਟੀ ਐਕਟ ਤਹਿਤ ਮਾਰਚ ਮਹੀਨੇ ਤੋਂ ਬੰਦ ਸੀ। ਪੰਜਾਬ ਪੁਲਿਸ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਰਾਤ ਕਰੀਬ 1 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਲੈ ਕੇ ਪਹੁੰਚੀ, ਜਿਥੋਂ ਉਹ ਸਿੱਧਾ ਬਟਾਲਾ ਲਈ ਰਵਾਨਾ ਹੋ ਗਿਆ।

ਜੱਗੂ ਭਗਵਾਨਪੁਰੀਆ ਦੇ ਖ਼ਿਲਾਫ਼ ਪੰਜਾਬ ਅਤੇ ਹੋਰ ਸੂਬਿਆਂ ਵਿੱਚ 128 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਸ ਦੀ ਬਟਾਲਾ ਕੋਰਟ ਵਿੱਚ ਪੇਸ਼ੀ ਹੋਵੇਗੀ, ਜਿੱਥੇ ਪੁਰਾਣੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਪੁਲਿਸ ਨੇ ਉਸਨੂੰ ਸਖ਼ਤ ਸੁਰੱਖਿਆ ਘੇਰੇ ਵਿੱਚ ਅੰਮ੍ਰਿਤਸਰ ਤੋਂ ਬਟਾਲਾ ਤੱਕ ਲਿਆਂਦਾ।

ਪੁਲਿਸ ਸਰੋਤਾਂ ਅਨੁਸਾਰ, ਜੱਗੂ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕਹੀ ਸੀ, ਜਿਸ ਕਾਰਨ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ। ਮੰਨਿਆ ਜਾਂਦਾ ਹੈ ਕਿ ਉਸ ਨੇ ਉੱਤਰ ਭਾਰਤ ਵਿੱਚ ਹਥਿ*ਆਰਾਂ ਦਾ ਵੱਡਾ ਨੈਟਵਰਕ ਤਿਆਰ ਕੀਤਾ ਸੀ ਅਤੇ ਨਸ਼ਾ ਤਸ*ਕਰੀ ਤੇ ਫਿਰੌਤੀ ਮੰਗਣ ਰਾਹੀਂ ਵੱਡੀ ਕਮਾਈ ਕੀਤੀ। ਜੱਗੂ ’ਤੇ ਦੋਸ਼ ਹੈ ਕਿ ਉਸ ਨੇ 3 ਅਗਸਤ 2021 ਨੂੰ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਹਸਪਤਾਲ ਵਿੱਚ ਗੋ*ਲੀ ਮਾਰ ਕੇ ਹੱ*ਤਿਆ ਕੀਤੀ ਸੀ। ਇਸ ਤੋਂ ਇਲਾਵਾ, ਸਿੱਧੂ ਮੂਸੇਵਾਲਾ ਕਤ*ਲ*ਕਾਂਡ ਵਿੱਚ ਸ਼ੂਟਰਾਂ ਨੂੰ ਹਥਿਆਰ ਅਤੇ ਗੱਡੀਆਂ ਉਪਲਬਧ ਕਰਵਾਉਣ ਦਾ ਵੀ ਉਸ ’ਤੇ ਦੋਸ਼ ਹੈ।