ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 6 ਸਾਲਾਂ ਬਾਅਦ ਮਿਲੇ।

9

30October 2025 Aj Di Awaaj

International Desk ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਦੱਖਣੀ ਕੋਰੀਆ ਦੇ ਬੁਸਾਨ ਵਿੱਚ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਮੁਲਾਕਾਤ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਟੈਰਿਫ਼ ਵਿਵਾਦ ਦੇ ਦਰਮਿਆਨ ਹੋ ਰਹੀ ਹੈ। ਕਈ ਮਹੀਨਿਆਂ ਤੋਂ ਚੱਲ ਰਹੇ ਵਪਾਰਕ ਤਣਾਅ ਤੋਂ ਬਾਅਦ ਇਹ ਬੈਠਕ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਸਬੰਧਾਂ ਨੂੰ ਸਥਿਰ ਕਰਨ ਦਾ ਮੌਕਾ ਮੰਨੀ ਜਾ ਰਹੀ ਹੈ। ਟਰੰਪ ਅਤੇ ਸ਼ੀ ਦੀ ਇਸ ਮੁਲਾਕਾਤ ‘ਤੇ ਪੂਰੀ ਦੁਨੀਆ ਦੀ ਨਿਗਾਹ ਟਿਕੀ ਹੋਈ ਹੈ।

ਟਰੰਪ ਨੇ ਸ਼ੀ ਜਿਨਪਿੰਗ ਬਾਰੇ ਕੀ ਕਿਹਾ?

ਬੁਸਾਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਡੋਨਾਲਡ ਟਰੰਪ ਨੇ ਕਿਹਾ, “ਸਾਡੀ ਇਹ ਬੈਠਕ ਬਹੁਤ ਸਫਲ ਰਹੇਗੀ। ਸ਼ੀ ਜਿਨਪਿੰਗ ਇੱਕ ਬਹੁਤ ਸਖ਼ਤ ਵਾਰਤਾਕਾਰ ਹਨ — ਜੋ ਸਾਡੇ ਲਈ ਹਮੇਸ਼ਾ ਆਸਾਨ ਨਹੀਂ ਹੁੰਦਾ। ਪਰ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਸਾਡਾ ਹਮੇਸ਼ਾ ਵਧੀਆ ਰਿਸ਼ਤਾ ਰਿਹਾ ਹੈ।”