ਹੁਸ਼ਿਆਰਪੁਰ, 3 ਨਵੰਬਰ 2026 AJ DI Awaaj
Punjab Desk : ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਰਜਿੰਦਰ ਅਗਰਵਾਲ ਦੀ ਦੇਖ-ਰੇਖ ਵਿੱਚ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਨੀਰਜ ਗੋਇਲ ਵੱਲੋ ਅੱਜ
ਨਿਊ ਜ਼ਿਲ੍ਹਾ ਅਤੇ ਸ਼ੈਸ਼ਨ ਕੋਰਟ ਵਿਖੇ ਆਸ਼ਾ ਕਿਰਨ ਸਕੂਲ ਦੇ ਬੱਚਿਆਂ ਵੱਲੋਂ ਦੀਵਾਲੀ ਦੇ ਤਿਉਹਾਰ ਲਈ ਬਣਾਏ ਗਏ ਸਮਾਨ ਦੀ ਸੇਲ-ਕਮ ਐਗਜੀਬੀਸ਼ਨ ਲਗਵਾਈ ਗਈ, ਜਿਸ ਵਿੱਚ ਬੱਚਿਆਂ ਵੱਲੋਂ ਮੋਮਬੱਤੀਆਂ , ਦੀਵੇ ਅਤੇ ਰੰਗੋਲੀ ਦੇ ਰੰਗਾਂ ਤੋਂ ਇਲਾਵਾ ਹੋਰ ਵੀ ਘਰ ਦੀ ਸਜਾਵਟ ਲਈ ਸਮਾਨ ਦੀ ਇਸ ਐਗਜੀਬੀਸ਼ਨ ਵਿੱਚ ਪ੍ਰਦਰਸ਼ਨੀ ਕੀਤੀ ਗਈ, ਜਿਸ ਦੀ ਸਮੂਹ ਜੂਡੀਸ਼ੀਅਲ ਜੱਜ ਸਾਹਿਬਾਨ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਬੱਚਿਆਂ ਦੇ ਹੌਸਲਾਂ ਵਧਾਉਣ ਲਈ ਉਨ੍ਹਾਂ ਦੁਆਰਾ ਬਣਾਇਆ ਗਿਆ ਸਮਾਨ ਵੀ ਖਰੀਦਿਆ ਗਿਆ। ਇਸ ਦੇ ਨਾਲ ਹੀ ਐਡਵੋਕੇਟਾਂ, ਸਟਾਫ ਮੈਂਬਰਾਂ ਅਤੇ ਕੋਰਟ ਵਿੱਚ ਆਏ ਹੋਏ ਵਿਆਕਤੀਆਂ ਵੱਲੋਂ ਵੀ ਦੀਵੇ ਮੋਮਬੱਤੀਆਂ ਖਰੀਦੇ ਗਏ।



















