ਭਾਸ਼ਾ ਵਿਭਾਗ ਵੱਲੋਂ ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ
ਬਰਨਾਲਾ 30 ਅਗਸਤ 2026 Aj Di Awaaj
Punjab Desk: ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨਮਾਈ ਅਤੇ ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵਲੋਂ ਰਾਮ ਸਰੂਪ ਅਣਖੀ ਜੀ ਦੇ ਜਨਮ ਦਿਨ ਮੌਕੇ ਸਥਾਨਕ ਐੱਸ.ਐੱਸ. ਡੀ. ਕਾਲਜ ਵਿਖੇ ਪ੍ਰਿੰਸੀਪਲ ਡਾ.ਰਾਕੇਸ਼ ਜਿੰਦਲ ਦੇ ਪ੍ਰਬੰਧਾਂ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਹੋਈ।ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਅਤੇ ਆਲੋਚਕ ਡਾ.ਜੋਗਿੰਦਰ ਸਿੰਘ ਨਿਰਾਲਾ ਵੱਲੋਂ ਕੀਤੀ ਗਈ।ਭਾਰਤੀ ਸਾਹਿਤ ਅਕਾਦਮੀ ਦੇ ਮੈਂਬਰ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ),ਰਜਿ. ਦੇ ਸੂਬਾ ਪ੍ਰਧਾਨ ਪਵਨ ਹਰਚੰਦਪੁਰੀ, ਪੱਤਰਕਾਰ ਅਤੇ ਲੇਖਕ ਗੁਰਸੇਵਕ ਸਿੰਘ ਧੌਲਾ ਅਤੇ ਬੇਅੰਤ ਸਿੰਘ ਬਾਜਵਾ ਸੂਬਾ ਪੱਧਰੀ ਸਨਮਾਨ ਜੇਤੂ ਲੇਖਕ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਹਾਜ਼ਰ ਹੋਏ।ਰਾਮ ਸਰੂਪ ਅਣਖੀ ਦੇ ਸਪੁੱਤਰ ਡਾ.ਕ੍ਰਾਂਤੀਪਾਲ ਵੱਲੋਂ ਫੋਨ ਜ਼ਰੀਏ ਹਾਜ਼ਰੀ ਲਗਵਾਈ ਗਈ।
ਇਸ ਮੌਕੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫ਼ਸਰ ਵੱਲੋਂ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਪੁਸਤਕ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਸਨਮਾਨ ਵਜੋਂ ਪੁਸਤਕਾਂ ਭੇਟ ਕਰਨ ਦੀ ਵੀ ਪਿਰਤ ਸ਼ੁਰੂ ਕੀਤੀ ਗਈ ਹੈ।
ਸਮਾਗਮ ਦੇ ਪਹਿਲੇ ਸੈਸ਼ਨ ‘ਚ “ਰਾਮ ਸਰੂਪ ਅਣਖੀ ਦਾ ਸਾਹਿਤ ਸੰਸਾਰ” ਵਿਸ਼ੇ ‘ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਅਣਖੀ ਦੀਆਂ ਕਹਾਣੀਆਂ ਵਿੱਚੋਂ ਮਾਲਵੇ ਦੀ ਮਿੱਟੀ ਦੀ ਮਹਿਕ ਆਉਦੀ ਹੈ ਉਹਨਾਂ ਕਿਹਾ ਕਿ ਨੂੰ ਅਣਖੀ ਨੂੰ ਲੋਕ ਸਾਹਿਤਕਾਰ ਹੋਣ ਦਾ ਦਰਜਾ ਪ੍ਰਾਪਤ ਹੈ।ਇਸ ਵਿਸ਼ੇ ‘ਤੇ ਪ੍ਰੋ.ਗੁਰਦੀਪ ਸਿੰਘ ਢਿੱਲੋਂ ਅਤੇ ਡਾ.ਭੁਪਿੰਦਰ ਸਿੰਘ ਬੇਦੀ ਵੱਲੋਂ ਪਰਚੇ ਪੜ੍ਹੇ ਗਏ। ਬੁਲਾਰਿਆਂ ਨੇ ਕਿਹਾ ਕਿ ਅਣਖੀ ਨੇ ਲੋਕਾਂ ਦੀ ਭਾਸ਼ਾ ਨੂੰ ਆਪਣੀਆਂ ਕਹਾਣੀਆਂ ਦੀ ਭਾਸ਼ਾ ਬਣਾਇਆ।ਇਸੇ ਲਈ ਉਹਨਾਂ ਦੀਆਂ ਕਹਾਣੀਆਂ ਦੇ ਪਾਤਰ ਅਤੇ ਪਾਤਰਾਂ ਦੇ ਵਾਰਤਾਲਾਪ ਪਾਠਕਾਂ ਨੂੰ ਜੁ਼ਬਾਨੀ ਯਾਦ ਹਨ।ਅਮਰਜੀਤ ਸਿੰਘ ਮਾਨ ਅਤੇ ਅਨੇਮਨ ਸਿੰਘ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ ਜਦਕਿ ਡਾ.ਹਰੀਸ਼ ਨੇ ਸਿਮਰਤੀ ਕਹਾਣੀ ਵਜੋਂ ਅਣਖੀ ਦੀ ਕਹਾਣੀ ਪੜ੍ਹੀ।ਉਪਰੰਤ ਪੰਜਾਬੀ ਸਾਹਿਤ ਸਭਾ,ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਲੋਕ ਰੰਗ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਵੱਲੋਂ ਅਜਮੇਰ ਸਿੰਘ ਅਤੇ ਅਨੇਮਨ ਸਿੰਘ ਵੱਲੋਂ ਪੜ੍ਹੀਆਂ ਕਹਾਣੀਆਂ ‘ਤੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਪੇਸ਼ ਕੀਤੀਆਂ ਗਈਆਂ।
ਦੀਪ ਜਗਦੀਪ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ ਜਗਸੀਰ ਸਿੰਘ ਸੰਧੂ ਪੱਤਰਕਾਰ, ਅਵਤਾਰ ਸਿੰਘ ਚੀਮਾ ਪੱਤਰਕਾਰ,ਭੁਪਿੰਦਰ ਸਿੰਘ ਮਾਨ,ਪਰਮਜੀਤ ਸਿੰਘ ਮਾਨ,ਹਾਕਮ ਸਿੰਘ ਰੂੜੇਕੇ,ਪਵਨ ਪਰਿੰਦਾ,ਇਕਬਾਲ ਕੌਰ ਉਦਾਸੀ, ਨਰਿੰਦਰ ਕੌਰ,ਜੁਗਰਾਜ ਧੌਲਾ,ਜਗਤਾਰ ਸਿੰਘ ਬੈਂਸ, ਲਛਮਣ ਦਾਸ ਮੁਸਾਫ਼ਿਰ,ਮਨਜੀਤ ਸਿੰਘ ਸਾਗਰ,ਬਲਜੀਤ ਸਿੰਘ ਅਕਲੀਆ,ਅਮਰਜੀਤ ਸਿੰਘ ਅਮਨ,ਗੁਲਜ਼ਾਰ ਸਿੰਘ ਸ਼ੌਂਕੀ, ਬ੍ਰਿਜ ਲਾਲ ਧਨੌਲਾ,ਮੇਜਰ ਸਿੰਘ ਸਹੌਰ,ਮਲਕੀਤ ਗਿੱਲ ਭੱਠਲਾਂ,ਇਕਬਾਲ ਦੀਨ ਬਾਠਾਂ,ਕੁਲਦੀਪ ਸਿੰਘ ਸਾਦਿਕ ਪਬਲੀਕੇਸ਼ਨ,ਡਾ. ਪ੍ਰਗਟ ਸਿੰਘ ਟਿਵਾਣਾ,ਰਘਵੀਰ ਸਿੰਘ ਗਿੱਲ ਕੱਟੂ ਤੋਂ ਇਲਾਵਾ ਕਾਲਜ ਦੇ ਪ੍ਰੋ. ਹਰਪ੍ਰੀਤ ਕੌਰ (ਮੁਖੀ ਪੰਜਾਬੀ ਵਿਭਾਗ)ਪ੍ਰੋ. ਗੁਰਪਿਆਰ ਸਿੰਘ ਚਹਿਲ ਪ੍ਰੋ. ਗੁਰਤੇਜ ਸਿੰਘ ਕੱਟੂ ਪ੍ਰੋ. ਮਨਦੀਪ ਸਿੰਘ ਧਨੌਲਾ ਅਤੇ ਜਿਲਾ ਭਾਸ਼ਾ ਦਫਤਰ ਬਰਨਾਲਾ ਦੇ ਕਲਰਕ ਸੰਦੀਪ ਕੌਰ ਅਤੇ ਕਰਮਚਾਰੀ ਗੁਰਪ੍ਰੀਤ ਕੌਰ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਪ੍ਰੋ.ਗੁਰਪਿਆਰ ਸਿੰਘ ਵੱਲੋਂ ਸਮੂਹ ਪਹੁੰਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।ਮੰਚ ਸੰਚਾਲਨ ਦਾ ਫਰਜ਼ ਪ੍ਰੋ. ਹਰਪ੍ਰੀਤ ਕੌਰ ਅਤੇ ਡਾ.ਹਰੀਸ਼ ਵੱਲੋਂ ਨਿਭਾਇਆ ਗਿਆ।ਅੰਤ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮੂਹ ਪਹੁੰਚੀਆਂ ਸ਼ਖਸ਼ੀਅਤਾਂ ਦਾ ਵਿਭਾਗੀ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ।



















