ਮਣੀਪੁਰ 05 June 2026 AJ DI Awaaj
Punjab Desk : ਮਣੀਪੁਰ ਵਿੱਚ ਇੱਕ ਵਾਰ ਫਿਰ ਹਿੰ*ਸਾ ਦੀ ਘਟਨਾ ਸਾਹਮਣੇ ਆਈ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਲੋਇਬੋਲ ਖੁੱਲੇਨ ਪਿੰਡ ਵਿੱਚ ਸਵੇਰੇ ਕਰੀਬ 4 ਵਜੇ ਹੋਏ ਹਥਿ*ਆਰਬੰਦ ਹਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌ*ਤ ਹੋ ਗਈ, ਜਦਕਿ ਸੱਤ ਘਰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ।
ਸਥਾਨਕ ਲੋਕਾਂ ਅਨੁਸਾਰ ਹਮ*ਲਾਵਰਾਂ ਨੇ ਅਚਾਨਕ ਪਿੰਡ ਵਿੱਚ ਦਾਖਲ ਹੋ ਕੇ ਗੋ*ਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਦੌਰਾਨ ਲੈਟਖੋਂਗਮ ਹਾਓਕਿਪ, ਤਿਨਮੈਰੀ ਹਾਓਕਿਪ ਅਤੇ ਜੰਗਮਿਨਲਾਲ ਹਾਓਕਿਪ ਦੀ ਮੌ*ਤ ਹੋ ਗਈ। ਘਟਨਾ ਕਾਰਨ ਇਲਾਕੇ ਵਿੱਚ ਦਹਿ*ਸ਼ਤ ਦਾ ਮਾਹੌਲ ਬਣ ਗਿਆ।
ਕੁਕੀ-ਜ਼ੋ ਭਾਈਚਾਰੇ ਦੀ ਸੰਸਥਾ ਕੁਕੀ ਇੰਪੀ ਮਣੀਪੁਰ (KIM) ਨੇ ਹਮਲੇ ਲਈ ਐਨਐਸਸੀਐਨ ਅਤੇ ਇਸ ਨਾਲ ਜੁੜੇ ਇੱਕ ਹੋਰ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਗਠਨ ਨੇ ਇਸ ਘਟਨਾ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਦੋਸ਼ੀ ਠਹਿਰਾਏ ਗਏ ਗਰੁੱਪਾਂ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਤੁਰੰਤ ਮੌਕੇ ‘ਤੇ ਤਾਇਨਾਤ ਕਰ ਦਿੱਤਾ ਗਿਆ ਅਤੇ ਪੂਰੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।
ਜ਼ਿਕਰਯੋਗ ਹੈ ਕਿ ਮਈ 2023 ਤੋਂ ਮਣੀਪੁਰ ਨਸਲੀ ਹਿੰ*ਸਾ ਦੀ ਮਾਰ ਝੱਲ ਰਿਹਾ ਹੈ। ਮੇਈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਸ਼ੁਰੂ ਹੋਏ ਟਕਰਾਅ ਵਿੱਚ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਤਾਜ਼ਾ ਹਮਲੇ ਨੇ ਇੱਕ ਵਾਰ ਫਿਰ ਰਾਜ ਵਿੱਚ ਸੁਰੱਖਿਆ ਅਤੇ ਸ਼ਾਂਤੀ ਬਹਾਲੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।














