Punjab 28 Apr 2026 AJ DI Awaaj
Punjab Desk : ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ‘ਤੇ ਪਿੰਡ ਘੁਬਾਇਆ ਨੇੜੇ ਬੀਤੀ ਰਾਤ ਇੱਕ ਬੱਸ ਹਾਦਸਾ ਵਾਪਰਿਆ। ਡੇਰਾ ਬਿਆਸ ਤੋਂ ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਬੱਸ ਤੇਜ਼ ਆੰਧੀ-ਤੂਫ਼ਾਨ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ।
ਹਾਦਸੇ ਦੌਰਾਨ ਬੱਸ ਵਿੱਚ ਸਵਾਰ ਲਗਭਗ 40 ਯਾਤਰੀਆਂ ਵਿੱਚੋਂ 6 ਲੋਕ ਜ਼*ਖਮੀ ਹੋ ਗਏ। ਜ਼*ਖਮੀਆਂ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਅਚਾਨਕ ਮੌਸਮ ਖਰਾਬ ਹੋਣ ਅਤੇ ਤੇਜ਼ ਹਵਾਵਾਂ ਕਾਰਨ ਸੜਕ ‘ਤੇ ਦਰੱਖਤ ਡਿੱਗ ਗਿਆ, ਜਿਸ ਨਾਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ।
ਬਾਕੀ ਯਾਤਰੀਆਂ ਨੂੰ ਸੁਰੱਖਿਅਤ ਤੌਰ ‘ਤੇ ਦੂਜੀ ਬੱਸ ਰਾਹੀਂ ਫਾਜ਼ਿਲਕਾ ਪਹੁੰਚਾਇਆ ਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।














