11November 2025 Aj Di Awaaj
International Desk 41 ਦਿਨਾਂ ਤੋਂ ਚੱਲ ਰਹੇ ਅਮਰੀਕਾ ਦੇ ਸ਼ਟਡਾਊਨ ਦੇ ਖ਼ਤਮ ਹੋਣ ਦਾ ਰਸਤਾ ਮੁੜ ਖੁਲ ਗਿਆ ਹੈ। ਸੋਮਵਾਰ ਨੂੰ ਕੁਝ ਕਾਨੂੰਨਸਾਜ਼ਾਂ ਨੇ ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ, ਡੈਮੋਕ੍ਰੈਟਿਕ ਪਾਰਟੀ ਦੇ ਕਈ ਨੇਤਾ ਅਜੇ ਵੀ ਵਾਸ਼ਿੰਗਟਨ ਤੋਂ ਬਾਹਰ ਹਨ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਸੰਸਦ ਇਸ ਪ੍ਰਸਤਾਵ ‘ਤੇ ਵੋਟਿੰਗ ਕਰੇਗੀ, ਜਿਸ ਨਾਲ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਖਤਮ ਹੋ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਟਡਾਊਨ ਖਤਮ ਕਰਨ ਵਾਲੇ ਬਿੱਲ ਦਾ ਸਮਰਥਨ ਕਰਦਿਆਂ ਕਿਹਾ, “ਅਸੀਂ ਜਲਦੀ ਹੀ ਆਪਣੇ ਦੇਸ਼ ਨੂੰ ਮੁੜ ਖੋਲ੍ਹਣ ਜਾ ਰਹੇ ਹਾਂ।”
ਸੰਸਦ ਵਿੱਚ ਵੋਟਿੰਗ ਹੋਵੇਗੀ
ਟਰੰਪ ਪ੍ਰਸ਼ਾਸਨ ਵੱਲੋਂ ਓਬਾਮਾਕੇਅਰ ਫੰਡ ਅਤੇ ਸਿਹਤ ਬੀਮਾ ਯੋਜਨਾ ਜਾਰੀ ਰੱਖਣ ਤੋਂ ਇਨਕਾਰ ਕਰਨ ਕਾਰਨ ਵਿਰੋਧੀ ਧਿਰ, ਡੈਮੋਕ੍ਰੈਟਸ ਨੇ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਸੀ। ਡੈਮੋਕ੍ਰੈਟਸ ਲਗਾਤਾਰ ਟਰੰਪ ਦੀ ਪਾਰਟੀ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਨ ’ਤੇ ਜ਼ੋਰ ਦਿੰਦੇ ਰਹੇ ਹਨ।














