ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
-ਬਾਲ ਵਿਆਹ ਦੇ ਕੇਸ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਾਂ ਸਮੂਹ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਜਾਂ ਬਾਲ ਸੁਰੱਖਿਆ ਯੂਨਿਟ ਮੋਗਾ ਨੂੰ ਦਿਓ ਸੂਚਨਾ
-ਚਾਈਲਡ ਹੈਲਪਲਾਈਨ ਨੰਬਰ 1098 ਤੇ ਵੀ ਦਿੱਤੀ ਜਾ ਸਕਦੀ ਜਾਣਕਾਰੀ
ਮੋਗਾ ਅੱਜ ਦੀ ਆਵਾਜ਼ | 18 ਅਪ੍ਰੈਲ 2025
ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਅਕਸ਼ੈ ਤ੍ਰਿਤੀਆ ਤਿਉਹਾਰ 30 ਅਪ੍ਰੈਲ 2025 ਨੂੰ ਮਨਾਇਆ ਜਾ ਰਿਹਾ ਹੈ, ਅਕਸ਼ੈ ਤ੍ਰਿਤੀਆ ਤਿਉਹਾਰ ਨੂੰ ਅੱਖ ਤੀਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ ਤੇ ਬਾਲ ਵਿਆਹ ਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਗਤੀਵਿਧੀਆ ਕੀਤੀਆਂ ਜਾ ਰਹੀਆਂ ਹਨ। ਅਜੋਕੇ ਸਮੇਂ ਦੌਰਾਨ ਕੁਝ ਜਾਤੀਆਂ ਅਤੇ ਧਰਮਾਂ ਵੱਲੋਂ ਇਸ ਦਿਨ ਆਪਣੇ ਬੱਚਿਆਂ ਦੇ ਬਾਲ ਵਿਆਹ ਕਰਨੇ ਸ਼ੁੱਭ ਮੰਨੇ ਜਾਂਦੇ ਹਨ। ਉਨ੍ਹਾਂ ਵੱਲੋਂ ਦੱਸਿਆਂ ਗਿਆ ਕਿ ਵੈਸੇ ਤਾਂ ਸਾਡਾ ਸਮਾਜ ਕਾਫੀ ਜਾਗਰੂਕ ਹੋ ਚੁੱਕਾ ਹੈ ਪਰ ਫਿਰ ਵੀ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਕਿ ਬੱਚਿਆਂ ਦਾ ਬਾਲ ਵਿਆਹ ਨਾ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਫਿਰ ਵੀ ਕਿਸੇ ਦੇ ਧਿਆਨ ਵਿੱਚ ਇਸ ਤਰ੍ਹਾਂ ਦਾ ਕੇਸ ਨਜਰ ਆਵੇ ਜਾਂ ਬਾਲ ਵਿਆਹ ਕਰਨ ਸਬੰਧੀ ਕੋਈ ਜਾਣਕਾਰੀ ਮਿਲੇ ਤਾਂ ਇਸ ਕੁਪ੍ਰਥਾ ਨੂੰ ਰੋਕਣ ਲਈ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਾਂ ਸਮੂਹ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਜਾਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਮੋਗਾ ਨਾਲ ਤਾਲਮੇਲ ਕੀਤਾ ਜਾਵੇ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਇਸ ਦਿਨ ਜਿਲ੍ਹੇ ਵਿੱਚ ਬਾਲ ਵਿਆਹ ਹੋਣ ਦੀ ਕਿਸੇ ਘਟਨਾ ਦੀ ਜਾਣਕਾਰੀ ਮਿਲੇ ਹੈ ਤਾਂ ਸਬੰਧਤ ਵਿਭਾਗਾਂ ਨਾਲ ਸਪੰਰਕ ਕੀਤਾ ਜਾਵੇ ਜਾਂ ਚਾਈਲਡ ਹੈਲਪਲਾਈਨ ਨੰਬਰ 1098 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
