ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ 100% ਡਿਜ਼ਿਟਾਈਜ਼ੇਸ਼ਨ ਪੂਰੀ: ਸੀਈਓ

1

ਚੰਡੀਗੜ੍ਹ, 3 ਅਗਸਤ 2026 AJ DI Awaaj

Chandigarh Desk :  ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਪੁਨਰ-ਸਮੀਖਿਆ (Special Intensive Revision-2026) ਦੌਰਾਨ ਚੋਣ ਮਸ਼ੀਨਰੀ ਨੇ ਘਰ-ਘਰ ਜਾ ਕੇ ਕੀਤੀ ਗਈ ਗਿਣਤੀ ਮੁਹਿੰਮ ਦੇ ਤਹਿਤ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਐਨਿਊਮਰੇਸ਼ਨ ਫਾਰਮਾਂ ਦੀ 100 ਫੀਸਦੀ ਡਿਜ਼ਿਟਾਈਜ਼ੇਸ਼ਨ ਆਖਰੀ ਮਿਤੀ ਤੋਂ ਪਹਿਲਾਂ ਹੀ ਮੁਕੰਮਲ ਕਰ ਲਈ ਹੈ। ਅੱਜ ਘਰ-ਘਰ ਗਿਣਤੀ ਮੁਹਿੰਮ ਦਾ 39ਵਾਂ ਦਿਨ ਸੀ, ਜਦਕਿ ਇਸ ਪ੍ਰਕਿਰਿਆ ਦੀ ਆਖਰੀ ਮਿਤੀ 3 ਅਗਸਤ, 2026 ਹੈ।

ਸੂਬੇ ਦੀ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓਜ਼), ਡਿਪਟੀ ਈਆਰਓਜ਼, ਏਈਆਰਓਜ਼, ਸੁਪਰਵਾਈਜ਼ਰਾਂ ਅਤੇ ਬੂਥ ਪੱਧਰੀ ਅਧਿਕਾਰੀਆਂ (ਬੀਐਲਓਜ਼) ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਸ ਵਿਸ਼ਾਲ ਕਾਰਜ ਵਿੱਚ ਜੁਟੀ ਚੋਣ ਮਸ਼ੀਨਰੀ ਦੀ ਸਮਰਪਣ ਭਾਵਨਾ ਅਤੇ ਮਿਹਨਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਉਪਲਬਧੀ ਲਈ ਸਮੁੱਚਾ ਚੋਣ ਅਮਲਾ ਵਧਾਈ ਅਤੇ ਪ੍ਰਸ਼ੰਸਾ ਦਾ ਹੱਕਦਾਰ ਹੈ।