ਕੋਰਟ ‘ਚ ਟੋ*ਟਕੇ ਦੇ ਦੋਸ਼ ‘ਚ ਔਰਤ ਗ੍ਰਿ*ਫ਼ਤਾਰ

20

ਕਰਨਾਟਕ: 14 July 2026 AJ DI Awaaj

National Desk :   ਕਰਨਾਟਕ ਦੇ ਚਿੱਕਬੱਲਾਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 65 ਸਾਲਾ ਔਰਤ ਨੂੰ ਅਦਾਲਤ ਦੇ ਅੰਦਰ ਜੱਜ ਦੀ ਕੁਰਸੀ ‘ਤੇ ਸਰ੍ਹੋਂ ਦੇ ਦਾਣੇ ਛਿੜਕਣ ਦੇ ਦੋਸ਼ ਹੇਠ ਗ੍ਰਿ*ਫ਼ਤਾਰ ਕੀਤਾ ਗਿਆ ਹੈ। ਇਹ ਪੂਰੀ ਘਟਨਾ ਅਦਾਲਤ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਜਾਣਕਾਰੀ ਅਨੁਸਾਰ, ਦੋ*ਸ਼ੀ ਔਰਤ ਦੀ ਪਛਾਣ ਮੰਜੁਲਾ ਵਜੋਂ ਹੋਈ ਹੈ, ਜੋ ਵਾਲਸੰਨਾ ਬੀੜੀ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਸਿਵਲ ਮਾਮਲੇ ਨਾਲ ਜੁੜੀ ਹੋਈ ਸੀ। ਸੀਸੀਟੀਵੀ ਫੁਟੇਜ ਵਿੱਚ ਉਹ ਫਸਟ ਐਡੀਸ਼ਨਲ ਸੀਨੀਅਰ ਸਿਵਲ ਜੱਜ ਦੀ ਕੁਰਸੀ ਕੋਲ ਜਾਂਦੀ ਦਿਖਾਈ ਦਿੰਦੀ ਹੈ, ਜਿੱਥੇ ਉਹ ਸਰ੍ਹੋਂ ਦੇ ਦਾਣੇ ਛਿੜਕਦੀ ਹੈ ਅਤੇ ਕੁਝ ਸਮਾਂ ਉੱਥੇ ਰੁਕਦੀ ਹੈ।

ਫੁਟੇਜ ਸਾਹਮਣੇ ਆਉਣ ਤੋਂ ਬਾਅਦ ਅਦਾਲਤੀ ਅਧਿਕਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਮੰਜੁਲਾ ਨੂੰ ਗ੍ਰਿ*ਫ਼ਤਾਰ ਕਰ ਲਿਆ।

ਪੁਲਿਸ ਨੇ ਔਰਤ ਖ਼ਿਲਾਫ਼ ਕਰਨਾਟਕ ਅਮਾਨਵੀ ਕੁਪ੍ਰਥਾਵਾਂ ਅਤੇ ਕਾਲੇ ਜਾਦੂ ਦੀ ਰੋਕਥਾਮ ਅਤੇ ਖਾਤਮਾ ਐਕਟ, 2017 ਤਹਿਤ ਕੇਸ ਦਰਜ ਕੀਤਾ ਹੈ। ਗ੍ਰਿ*ਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਇੱਕ ਸਿਵਲ ਕੇਸ ਵਿੱਚ ਪੱਖਕਾਰ ਸੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੀ ਵੀ ਕੋਈ ਭੂਮਿਕਾ ਹੈ ਜਾਂ ਨਹੀਂ।