ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ ਮੁਫ਼ਤ ਫਿਜੀਕਲ ਕੈਂਪ

32

ਫਾਜਿਲਕਾ 14 ਜੁਲਾਈ 2026 AJ DI Awaaj

Punjab Desk :  ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ (ਬਾਦਲ-ਬਠਿੰਡਾ ਰੋਡ) ਵੱਲੋਂ ਫਾਜਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਨੌਜਵਾਨਾਂ ਨੂੰ ਏ.ਆਰ.ਓ ਫ਼ਿਰੋਜਪੁਰ ਦੀ ਆਰਮੀ ਅਗਨੀਵੀਰ ਭਰਤੀ ਦੇ ਫਿਜੀਕਲ ਟੈਸਟ ਲਈ ਮੁਫਤ ਪੂਰਵ ਸਿਖਲਾਈ ਕੈਂਪ ਸ਼ੁਰੂ ਹੋ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਕੈਪਟਨ ਲਖਵਿੰਦਰ ਸਿੰਘ, ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ, ਕਾਲਝਰਾਣੀ ਨੇ ਦੱਸਿਆ ਕਿ ਇਸ ਸਮੇਂ ਕੈਂਪ ਵਿੱਚ 100 ਦੇ ਕਰੀਬ ਯੁਵਕ ਫਿਜੀਕਲ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ । ਉਹਨ੍ਹਾਂ ਵੱਲੋਂ ਫਾਜਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਜਿਲਿਆਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਯੁਵਕ ਲਿਖਤੀ ਪੇਪਰ ਵਿੱਚੋਂ ਪਾਸ ਹੋ ਚੁੱਕੇ ਹਨ, ਉਹ ਜਲਦ ਤੋਂ ਜਲਦ ਕੈਂਪ ਕਾਲਝਰਾਣੀ ਵਿਖੇ ਫਿਜੀਕਲ ਟੈਸਟ ਦੀ ਤਿਆਰੀ ਲਈ ਰਿਪੋਰਟ ਕਰਨ। ਫਿਜੀਕਲ  ਟੈਸਟ ਦੀ ਤਿਆਰੀ ਤਜਰਬੇਕਾਰ ਸਟਾਫ਼ ਵੱਲੋਂ ਕਰਵਾਈ ਜਾਂਦੀ ਹੈ । ਉਕਤ ਜਿਲਿਆਂ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਮਿਤੀ 16, ਜੁਲਾਈ 2026 ਤੋਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09:00 ਵਜੇ ਨਿੱਜੀ ਤੌਰ ਤੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ ਵਿਖੇ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਭਰਤੀ ਲਈ ਆਨ-ਲਾਈਨ ਅਪਲਾਈ ਕੀਤੇ ਫਾਰਮ ਅਤੇ ਐਡਮਿਟ ਕਾਰਡ ਦੀ ਫੋਟੋਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਅਤੇ ਰੈਜੀਡੈਂਸੀ ਸਰਟੀਫਿਕੇਟ ਦੀ ਫੋਟੋ ਕਾਪੀ, 02 ਤਾਜਾ ਪਾਸਪੋਰਟ ਸਾਈਜ ਫੋਟੋ ਦਸਤਾਵੇਜ਼ ਸਮੇਤ ਪਹੁੰਚ ਕੇ ਫਿਜੀਕਲ ਤਿਆਰੀ ਲਈ ਰਜ਼ਿਸਟ੍ਰੇਸ਼ਨ ਕਰਵਾ ਕੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ।
ਸਿਖਲਾਈ ਦੌਰਾਂਨ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ (ਸਪੈਸ਼ਲ ਡਾਈਟ) ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ ।  ਵਧੇਰੇ ਜਾਣਕਾਰੀ ਲਈ 94641-52013, 94638-41615  ਤੇ ਸੰਪਰਕ ਕੀਤਾ ਜਾ ਸਕਦਾ ਹੈ ।