ਸਕੂਲੀ ਬੱਚਿਆਂ ਨੂੰ ਲੈ ਜਾ ਰਹੀ ਵੈਨ ਟ੍ਰੇਨ ਨਾਲ ਟਕਰਾਈ

25

ਪੱਛਮੀ ਬੰਗਾਲ 17 July 2026 AJ DI Awaaj

National Desk :  ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰ*ਦਨਾਕ ਹਾ*ਦਸਾ ਵਾਪਰਿਆ। ਕਰਨਾ ਸੁਬਰਨਾ ਰੇਲਵੇ ਸਟੇਸ਼ਨ ਨੇੜੇ ਇੱਕ ਸਕੂਲ ਵੈਨ ਦੀ ਲੋਕਲ ਟ੍ਰੇਨ ਨਾਲ ਟੱਕਰ ਹੋਣ ਕਾਰਨ ਦੋ ਸਕੂਲੀ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌ*ਤ ਹੋ ਗਈ, ਜਦਕਿ ਕਈ ਹੋਰ ਬੱਚੇ ਜ਼ਖ*ਮੀ ਹੋ ਗਏ।

ਅਧਿਕਾਰੀਆਂ ਅਨੁਸਾਰ ਹਾ*ਦਸਾ ਸਵੇਰੇ ਕਰੀਬ 7 ਵਜੇ ਇੱਕ ਰੇਲਵੇ ਲੈਵਲ ਕਰਾਸਿੰਗ ‘ਤੇ ਵਾਪਰਿਆ। ਉਸ ਵੇਲੇ ਸਕੂਲ ਵੈਨ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਅਤੇ ਰੇਲਵੇ ਲਾਈਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਇੱਕ ਲੋਕਲ ਟ੍ਰੇਨ ਵੈਨ ਨਾਲ ਟਕਰਾ ਗਈ।

ਰੇਲਵੇ ਸੂਤਰਾਂ ਮੁਤਾਬਕ, ਟੱਕਰ ਸਮੇਂ ਲੈਵਲ ਕਰਾਸਿੰਗ ਦਾ ਗੇਟ ਖੁੱਲ੍ਹਾ ਸੀ। ਘਟਨਾ ਤੋਂ ਬਾਅਦ ਗੇਟਮੈਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹਾਦਸੇ ਤੋਂ ਬਾਅਦ ਵੈਨ ਦੇ ਪਰਖੱਚੇ ਉੱਡ ਗਏ। ਜ਼*ਖਮੀ ਬੱਚਿਆਂ ਨੂੰ ਤੁਰੰਤ ਮੁਰਸ਼ਿਦਾਬਾਦ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੈਨ ਕਟਵਾ ਤੋਂ ਲਗਭਗ 48 ਕਿਲੋਮੀਟਰ ਦੂਰ ਕਰਨਾ ਸੁਬਰਨਾ ਸਟੇਸ਼ਨ ਨੇੜੇ ਰੇਲਵੇ ਲਾਈਨ ਪਾਰ ਕਰ ਰਹੀ ਸੀ, ਜਦੋਂ ਇਹ ਲੋਕਲ ਟ੍ਰੇਨ ਦੀ ਲਪੇਟ ਵਿੱਚ ਆ ਗਈ।

ਰੇਲਵੇ ਨੇ ਹਾ*ਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਲਈ 10 ਮੈਂਬਰੀ ਜਾਂਚ ਟੀਮ ਮੌਕੇ ‘ਤੇ ਭੇਜੀ ਗਈ ਹੈ। ਹਾਦਸੇ ਕਾਰਨ ਪੂਰਬੀ ਰੇਲਵੇ ਦੇ ਹਾਵੜਾ ਡਿਵੀਜ਼ਨ ਦੇ ਅਜ਼ੀਮਗੰਜ-ਕਟਵਾ ਸੈਕਸ਼ਨ ‘ਤੇ ਰੇਲ ਆਵਾਜਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਰਹੀ।

ਰੇਲਵੇ ਸੂਤਰਾਂ ਅਨੁਸਾਰ, ਮ੍ਰਿ*ਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ।