ਡਾ.ਰਸ਼ਿਮ ਵਿੱਜ ਨੂੰ 18 ਵੋਟਾਂ ਨਾਲ ਜਨਰਲ ਸਕੱਤਰ ਨਿਯੁਕਤ

1
ਜਲੰਧਰ, 28 ਨਵੰਬਰ 2026 AJ DI Awaaj
Punjab Desk :    ਇੰਡੀਅਨ ਚੌਕਬਾਲ ਫੈਡਰੇਸ਼ਨ ਦੀ ਮੀਟਿੰਗ ਪੀ.ਏ.ਪੀ. ਵਿਖੇ ਹੋਈ,ਜਿਸ ਵਿੱਚ ਭਾਰਤੀ ਚੌਕਬਾਲ ਫੈਡਰੇਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਡੀ.ਜੀ.ਪੀ. ਸਟੇਟ ਆਰਮਡ ਪੁਲਿਸ ਐਮ.ਐਫ.ਫਾਰੂਕੀ ਨੂੰ ਭਾਰਤੀ ਚੌਕਬਾਲ ਫੈਡਰੇਸ਼ਨ ਦਾ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ, ਜਦਕਿ ਡਾ. ਰਸ਼ਿਮ ਵਿੱਜ ਨੂੰ 18 ਵੋਟਾਂ ਨਾਲ ਫੈਡਰੇਸ਼ਨ ਦਾ ਜਨਰਲ ਸਕੱਤਰ ਬਣਾਇਆ ਗਿਆ। ਉਹਨ੍ਹਾਂ ਦੇ ਸਾਹਮਣੇ ਅਸਮ ਦੇ ਅਸ਼ੋਕ ਗਵੈਰੀ ਸਨ ਜਿਹਨਾਂ ਨੂੰ 10 ਵੋਟ ਮਿਲੇ। ਇਸ ਚੋਣ ਦੇ ਦੌਰਾਨ ਰਿਟਾਇਰਡ ਆਈ.ਜੀ. ਰਾਜਪਾਲ ਸਿੰਘ ਸੰਧੂ ਆਈਪੀਐਸ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਸੀ, ਉਹਨਾਂ ਦੇ ਨਾਲ ਐਡਵੋਕੇਟ ਆਯੂਸ਼ ਯਾਦਵ, ਰੰਜੀਤ ਪਵਾਰ, ਨਿਹਾਰਿਕਾ ਤਿਵਾਰੀ ਵੀ ਮੌਜੂਦ ਰਹੇ ਜਿਨ੍ਹਾਂ ਨੇ ਚੋਣ ਕਰਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।
  ਇਸ ਮੀਟਿੰਗ ਵਿੱਚ ਇੰਡੀਅਨ ਚੌਕਬਾਲ ਫੈਡਰੇਸ਼ਨ ਵਿੱਚ ਉਪ ਪ੍ਰਧਾਨ ਕਿਸ਼ੋਰ ਪਟੇਲ ਗੁਜਰਾਤ, ਦਿਵਾਕਰ ਰਾਏ ਵੈਸਟ ਬੈਂਗਲ, ਸੁਰੇਸ਼ ਗਾਂਧੀ ਮਹਾਂਰਾਸ਼ਟਰ, ਸਹਿਰੀ ਫਾਰੂਕ ਜੰਮੂ ਕਸ਼ਮੀਰ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਉਥੇ ਹੀ ਨਾਰਥ ਜ਼ੋਨ ਦੇ ਪ੍ਰਧਾਨ ਸੁਰੇਂਦਰ ਕੁਮਾਰ ਸੇਵਾਮੁਕਤ ਏ.ਆਈ.ਜੀ., ਵੈਸਟ ਜ਼ਨ ਸੁਰੇਸ਼ ਗਾਂਧੀ ਮਹਾਂਰਾਸ਼ਟਰੀ, ਸਾਊਂਡ ਜ਼ੋਨ ਤੋਂ ਵਸੰਤਾ ਤੇਲੰਗਾਨਾ, ਈਸਟ ਜੋਨ ਤੋਂ ਕਿਰੋਦ ਕੁਮਾਰ ਉੜੀਸ਼ਾ ਨੂੰ ਨਿਯੁਕਤ ਕੀਤਾ ਗਿਆ।
ਪ੍ਰਧਾਨ ਡੀ.ਜੀ.ਪੀ. ਐਮ.ਐਫ਼ ਫਾਰੂਕੀ ਨੇ ਦੱਸਿਆ ਕਿ ਅਗਲੇ ਸਾਲ26,27 ਅਤੇ 28 ਫਰਵੀ ਨੂੰ ਜਲੰਧਰ ਵਿੱਚ ਪਹਿਲੀ ਵਾਰ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸੰਗਠਨ ਨੂੰ 80ਜੀ ਅਤੇ 12ਏ ਦੇ (ਸੀ.ਐਸ.ਆਰ.ਸਮੇਤ) ਤਹਿਤ ਵੀ ਰਜਿਸਟਰਡ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਬ ਜੂਨੀਅਜ, ਜੂਨੀਅਰ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਨੂੰ ਲੈ ਕੇ ਵੀ ਕਲੰਡਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਕੋਸ਼ਿਸ ਹੈ ਕਿ ਅਗਲੇ 4 ਸਾਲਾਂ ਵਿੱਚ ਇੰਡੀਅਨ ਚੌਕਬਾਲ ਫੈਡਰੇਸ਼ਨ ਨੂੰ ਭਾਰਤੀ ਖੇਲ ਮੰਤਰਾਲਾ ਦੇ ਅੰਡਰ ਰਜਿਸਟਰਡ ਕਰਵਾਉਣਗੇ। ਇਸ ਤੋਂ ਇਲਾਵਾ ਸਾਰੇ ਸਟੇਟ ਸੰਗਠਨ ਦੀ ਕਾਰਜ ਪ੍ਰਣਾਲੀ ਨੂੰ ਵੀ ਦਰੁਸਤ ਕਰਨ ਲਈ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ।