1November 2025 Aj Di Awaaj
Punjab Desk ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸੈਕਟਰ 123 ਵਿੱਚ ਸ਼ੁੱਕਰਵਾਰ ਰਾਤ ਦੋ ਨਕਾਬਪੋਸ਼ ਬਾਈਕ ਸਵਾਰਾਂ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਅਤੇ ਉਸਦੇ ਦੋਸਤ ‘ਤੇ ਗੋਲੀ/ਆਂ ਚਲਾਈਆਂ। ਅਚਾਨਕ ਹੋਏ ਹਮਲੇ ਦੌਰਾਨ ਦੋਵਾਂ ਨੇ ਕਾਰ ਦੀ ਸੀਟ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਨਾਲ ਦੋਵੇਂ ਬਾਲ-ਬਾਲ ਬਚ ਗਏ, ਜਦਕਿ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਭੱਜ ਗਏ।
ਮਿਲੀ ਜਾਣਕਾਰੀ ਮੁਤਾਬਕ, ਸਨੀ ਐਨਕਲੇਵ ਦੇ ਰਹਿਣ ਵਾਲੇ “ਬਾਲਾ ਐਸਟੇਟਸ” ਦੇ ਮਾਲਕ ਧੀਰਜ ਸ਼ਰਮਾ ਆਪਣੇ ਦੋਸਤ ਜੱਸਜੀਤ ਸਿੰਘ ਨਾਲ ਰਾਤ ਕਰੀਬ 10 ਵਜੇ ਆਈ-10 ਕਾਰ ‘ਚ ਪਲਹੇੜੀ ਵੱਲ ਜਾ ਰਹੇ ਸਨ। ਜਦੋਂ ਉਹ ਸੈਕਟਰ 123 ਦੇ ਨੇੜੇ ਸੁੰਨੇ ਪਾਸੇ ਪਹੁੰਚੇ, ਤਦੋਂ ਦੋ ਬਾਈਕ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫਾਇ/ਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਡਰਾਈਵਰ ਸਾਈਡ ਦੀ ਹੈੱਡਲਾਈਟ ਹੇਠਾਂ ਬੰਪਰ ਵਿੱਚ ਲੱਗੀ। ਇਸ ਤੋਂ ਬਾਅਦ, ਜਦੋਂ ਸੜਕ ‘ਤੇ ਹੋਰ ਗੱਡੀਆਂ ਆ ਗਈਆਂ, ਤਦ ਹਮਲਾਵਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੂਲਾਂਪੁਰ ਵੱਲ ਫਰਾਰ ਹੋ ਗਏ।














