ਕੈਸ਼ੀਅਰ ਕ*ਤਲ ਮਾਮਲੇ ਦੇ ਦੋ ਮੁਲਜ਼ਮ ਐਨ*ਕਾਊਂ*ਟਰ ਮਗਰੋਂ ਕਾਬੂ

17

ਚੰਡੀਗੜ੍ਹ: 18 June 2026 AJ DI Awaaj

Chandigarh Desk :  ਸੈਕਟਰ-11 ਸਥਿਤ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਕਤ*ਲ ਮਾਮਲੇ ਵਿੱਚ ਚੰਡੀਗੜ੍ਹ ਪੁਲਸ ਨੇ ਦੋ ਮੁਲਜ਼ਮਾਂ ਨਾਲ ਐਨ*ਕਾਊਂ*ਟਰ ਕੀਤਾ ਹੈ। ਗ੍ਰਿਫ਼*ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਜੰਮੂ ਤੋਂ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ, ਜਦੋਂ ਧਨਾਸ ਨੇੜੇ ਇੱਕ ਅਣਹੋਣੀ ਘਟਨਾ ਵਾਪਰੀ।

ਪੁਲਸ ਮੁਤਾਬਕ ਰਸਤੇ ਦੌਰਾਨ ਪੁਲਸ ਦੀ ਗੱਡੀ ਡਰਾਈਵਰ ਨੂੰ ਝਪਕੀ ਆਉਣ ਕਾਰਨ ਰੁੱਖ ਨਾਲ ਟਕਰਾ ਗਈ। ਹਾਦਸੇ ਦਾ ਫ਼ਾਇਦਾ ਚੁੱਕਦਿਆਂ ਗੱਡੀ ਵਿੱਚ ਮੌਜੂਦ ਦੋਵੇਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ ਰੁਕਣ ਲਈ ਕਹਿਣ ਦੇ ਬਾਵਜੂਦ ਜਦੋਂ ਉਹ ਨਾ ਰੁਕੇ ਤਾਂ ਪੁਲਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਲੱਤਾਂ ਵਿੱਚ ਗੋ*ਲੀ ਮਾਰ ਦਿੱਤੀ।

ਪੁਲਸ ਦਾ ਦਾਅਵਾ ਹੈ ਕਿ ਭੱਜਣ ਦੌਰਾਨ ਮੁਲਜ਼ਮਾਂ ਨੇ ਇੱਕ ਕਾਂਸਟੇਬਲ ਤੋਂ ਪਿਸ*ਤੌਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰਿੰਗ ਵੀ ਕੀਤੀ। ਇੱਕ ਮੁਲਜ਼ਮ ਨੇ ਇੰਸਪੈਕਟਰ ‘ਤੇ ਵੀ ਗੋ*ਲੀ ਚਲਾਈ, ਹਾਲਾਂਕਿ ਉਹ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਜੰਮੂ-ਕਸ਼ਮੀਰ ਪੁਲਸ ਦੇ ਸਹਿਯੋਗ ਨਾਲ ਸੰਨੀ ਅਤੇ ਆਰਿਆਨ ਨਾਮਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਨੂੰ ਰਾਜੌਰੀ ਦੇ ਜੰਗਲੀ ਇਲਾਕੇ ਤੋਂ ਕਾਬੂ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਦਾ ਇੱਕ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਸ਼ੀਅਰ ਕ*ਤਲ ਕਾਂਡ ਦੌਰਾਨ ਗੋ*ਲੀ ਚਲਾਉਣ ਵਾਲਾ ਮੁਲਜ਼ਮ ਉਹੀ ਹੈ ਜੋ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੂੰ ਸ਼ੱਕ ਹੈ ਕਿ ਉਸ ਦੇ ਟ੍ਰਾਈਸਿਟੀ ਨਾਲ ਵੀ ਸਬੰਧ ਹਨ ਅਤੇ ਉਸ ਨੇ ਘਟਨਾ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ। ਫ਼ਰਾਰ ਮੁਲਜ਼ਮ ਦੀ ਭਾਲ ਲਈ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।