ਬਰਨਾਲਾ ‘ਚ ਡੀ.ਸੀ.ਐਚ.ਬੀ.-2027 ਲਈ ਪੇਂਡੂ ਚਾਰਜ ਅਫ਼ਸਰਾਂ ਅਤੇ ਫੀਲਡ ਸਟਾਫ਼ ਦੀ ਸਿਖਲਾਈ

3
10 ਅਗਸਤ ਤੋਂ ਸ਼ੁਰੂ ਹੋਣ ਵਾਲੇ ਡੀ.ਸੀ.ਐਚ.ਬੀ. ਸਰਵੇਖਣ ਲਈ ਸਿਖਲਾਈ ਮੁਕੰਮਲ
ਬਰਨਾਲਾ, 31 ਜੁਲਾਈ 2026 Aj Di Awaaj
Punjab Desk: ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ. ਅਤੇ ਜ਼ਿਲ੍ਹਾ ਜਨਗਣਨਾ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਮੋਦੀ ਦੀ ਅਗਵਾਈ ਹੇਠ ਜ਼ਿਲ੍ਹਾ ਜਨਗਣਨਾ ਹੈਂਡਬੁੱਕ (ਡੀ.ਸੀ.ਐਚ.ਬੀ.)-2027 ਦੇ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਦੇ ਪੇਂਡੂ ਖੇਤਰੀ ਸਟਾਫ਼ ਲਈ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕੱਲ ਸਫਲਤਾਪੂਰਵਕ ਸਮਾਪਤ ਹੋਇਆ।
 ਇਸ ਸਿਖਲਾਈ ਦਾ ਉਦੇਸ਼ ਫੀਲਡ ਕਾਰਜਕਰਤਾਵਾਂ ਨੂੰ ਡੀ.ਸੀ.ਐਚ.ਬੀ.-2027 ਦੇ ਪ੍ਰਭਾਵਸ਼ਾਲੀ ਅਤੇ ਗੁਣਵੱਤਾ ਭਰਪੂਰ ਡਾਟਾ ਸੰਗ੍ਰਹਿ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਸੀ।
  ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਰਵਾਇਆ ਗਿਆ। ਇਸ ਵਿੱਚ ਚੰਡੀਗੜ੍ਹ ਤੋਂ ਸ੍ਰੀ ਕਰਮਜੀਤ ਸਿੰਘ ਸੇਵਾਮੁਕਤ ਆਈ ਪੀ ਐੱਸ ( ਜਨਗਨਣਾ ਸਲਾਹਕਾਰ), ਅਨਿਲ ਕੁਮਾਰ ਸਹਾਇਕ ਡਾਇਰੈਕਟਰ ਅਤੇ ਲਵਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਸਿਖਲਾਈ ਦਿੱਤੀ ਗਈ।
   ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਡੀ.ਸੀ.ਐਚ.ਬੀ.-2027 ਦੇ ਉਦੇਸ਼ਾਂ, ਮਹੱਤਵ, ਦਾਇਰੇ ਅਤੇ ਨਿਰਧਾਰਿਤ ਸਮਾਂ-ਸੀਮਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ ‘ਤੇ ਪਿੰਡ ਡਾਇਰੈਕਟਰੀ ਦੀ ਤਿਆਰੀ ਸਬੰਧੀ ਪ੍ਰਕਿਰਿਆ ਨੂੰ ਸਮਝਾਇਆ ਗਿਆ ਅਤੇ ਡੀ.ਸੀ.ਐਚ.ਬੀ. ਵੈੱਬ ਪੋਰਟਲ ‘ਤੇ ਪਿੰਡ ਡਾਇਰੈਕਟਰੀ ਮੋਡੀਊਲ ਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਭਾਗੀਦਾਰਾਂ ਦੇ ਮੋਬਾਈਲ ਫੋਨਾਂ ਵਿੱਚ ਡੀ.ਸੀ.ਐਚ.ਬੀ. ਮੋਬਾਈਲ ਐਪਲੀਕੇਸ਼ਨ ਸਥਾਪਤ ਕਰਵਾਈ ਗਈ ਤਾਂ ਜੋ 10 ਅਗਸਤ 2026 ਤੋਂ ਸ਼ੁਰੂ ਹੋਣ ਵਾਲੇ 30 ਦਿਨਾਂ ਦੇ ਫੀਲਡ ਸਰਵੇਖਣ ਤੋਂ ਪਹਿਲਾਂ ਉਹ ਹੱਥੀਂ ਅਭਿਆਸ ਕਰ ਸਕਣ।
 ਇਸ ਮੌਕੇ ਟ੍ਰੇਨਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਜਨਗਣਨਾ ਹੈਂਡਬੁੱਕ-2027 ਦੀ ਤਿਆਰੀ ਲਈ ਸਹੀ, ਸਮੇਂ ਸਿਰ ਅਤੇ ਗੁਣਵੱਤਾ ਵਾਲਾ ਡਾਟਾ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੀ.ਸੀ.ਐਚ.ਬੀ. ਯੋਜਨਾਕਾਰਾਂ, ਪ੍ਰਸ਼ਾਸਕਾਂ, ਨੀਤੀ ਨਿਰਮਾਤਾਵਾਂ ਅਤੇ ਖੋਜਕਰਤਾਵਾਂ ਲਈ ਇੱਕ ਮਹੱਤਵਪੂਰਨ ਸੰਦਰਭ ਦਸਤਾਵੇਜ਼ ਹੈ, ਜੋ ਸਬੂਤ-ਅਧਾਰਿਤ ਯੋਜਨਾਬੰਦੀ, ਵਿਕਾਸ ਕਾਰਜਾਂ ਦੀ ਤਰਜੀਹ ਨਿਰਧਾਰਿਤ ਕਰਨ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।