ਆਰਟਸ ਅਕੈਡਮੀ ਵਿਖੇ ਤਿੰਨ ਰੋਜ਼ਾ ਬਲਾਕ ਪ੍ਰਾਇਮਰੀ ਸਕੂਲ ਖੇਡਾਂ

59
ਸ਼੍ਰੀ ਅਨੰਦਪੁਰ ਸਾਹਿਬ 29 ਅਕਤੂਬਰ 2025 AJ DI Awaaj
Punjab Desk : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੀਆਂ ਤਿੰਨ ਰੋਜਾ ਪ੍ਰਾਇਮਰੀ ਖੇਡਾਂ ਸਥਾਨਕ ਸ੍ਰੀ ਮਾਰਸ਼ਲ ਆਰਟ ਅਕੈਡਮੀ ਵਿਖੇ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋ ਗਈਆਂ। ਜਿਸ ਦਾ ਰਸਮੀ ਉਦਘਾਟਨ ਜਿਲਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬੋਲਦਿਆਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਵੱਡਾ ਰੋਲ ਹੁੰਦਾ ਹੈ, ਇਸ ਲਈ ਅਧਿਆਪਕ ਸਿੱਖਿਆ ਦੇ ਨਾਲ ਨਾਲ ਹਰੇਕ ਵਿਦਿਆਰਥੀ ਦੀ ਖੇਡਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤਾਂ ਜੋ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੋ ਸਕੇ।
ਇਸ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਹਨ ਇਸਦੇ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਆਪਸੀ ਮਿਲਵਰਤਨ ਵੱਧਦਾ ਹੈ। ਖੇਡਾਂ ਦੇ ਕਨਵੀਨਰ ਮਨਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਤਿੰਨ ਰੋਜ਼ਾ ਖੇਡਾਂ ਦੇ ਪਹਿਲੇ ਦਿਨ ਅਥਲੈਟਿਕ ਬੈਡਮਿੰਟਨ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ , 100 ਮੀਟਰ ਦੌੜ ਮੁੰਡਿਆਂ ਦੇ ਵਿੱਚ ਸੰਨੀ ਕੁਮਾਰ ਮਾਂਗੇਵਾਲ ਸੈਂਟਰ ਪਹਿਲੇ ਜੋਬਨਵੀਰ ਸਿੰਘ ਸ੍ਰੀ ਦਸਮੇਸ਼ ਅਕੈਡਮੀ ਦੂਸਰੇ ਜਦਕਿ ਪਰਮਪ੍ਰੀਤ ਸਿੰਘ ਅਪਰ ਥਲੂ ਤੀਸਰੇ ਸਥਾਨ ਤੇ ਰਿਹਾ, 100 ਮੀਟਰ ਕੁੜੀਆਂ ਦੇ ਵਿੱਚ ਸੰਜਨਾਦੀਪ ਕੌਰ ਆਦਰਸ਼ ਸਕੂਲ ਸੈਂਟਰ ਪਹਿਲੇ, ਸਿਮਰਨ ਕੁਮਾਰੀ ਲੋਧੀਪੁਰ, ਸ਼ਹਨੂਰ ਕੌਰ ਗੰਭੀਰਪੁਰ ਤੀਸਰੇ ਸਥਾਨ ਤੇ ਰਹੀ, 200 ਮੀਟਰ ਦੌੜ ਮੁੰਡਿਆਂ ਵਿੱਚ ਜੋਬਨਬੀਰ ਸਿੰਘ ਦਸਮੇਸ਼ ਅਕੈਡਮੀ ਪਹਿਲੇ, ਅਰੁਣ ਭਾਨੁਪਲੀ ਦੂਸਰੇ ਜਦ ਕਿ ਸੰਨੀ ਕੁਮਾਰ ਮਾਗੇਵਾਲ ਤੀਸਰੇ ਸਥਾਨ ਤੇ ਰਿਹਾ, 200 ਮੀਟਰ ਕੁੜੀਆਂ ਵਿੱਚ ਸੰਜਨਾ ਦੀਪ ਕੌਰ ਅਦਰਸ਼ ਸਕੂਲ ਪਹਿਲੇ, ਕਾਜਲ ਜਿੰਦਵੜੀ ਦੂਸਰੇ, ਸ਼ਹਿਨੂਰ ਗੰਭੀਰਪੁਰ ਤੀਸਰੇ ਸਥਾਨ ਤੇ ਰਹੀ, 600 ਮੀਟਰ ਮੁੰਡੇ ਰਘਵ ਸ਼ਰਮਾ ਰਾਮਪੁਰ ਜਜਰ ਪਹਿਲੇ, ਸਾਰਥਕ ਸਿੰਘ ਰਾਣਾ ਨਾਲੋਵਾਲ ਦੂਸਰੇ ਸਥਾਨ ਤੇ, ਲਵਪ੍ਰੀਤ ਸਿੰਘ ਜਿੰਦੜੀ ਤੀਸਰੇ ਸਥਾਨ ਤੇ ਰਿਹਾ, 600 ਮੀਟਰ ਕੁੜੀਆਂ ਵਿੱਚ ਖੁਸ਼ਪ੍ਰੀਤ ਕੌਰ ਢਾਹੇ ਪਹਿਲੇ ਸਥਾਨ ਤੇ, ਸ਼ਨੂਰ ਗੰਭੀਰਪਰ ਦੂਸਰੇ ਸਥਾਨ ਤੇ ਜਦ ਕੇ ਤੁਲਸੀ ਤੀਸਰੇ ਸਥਾਨ ਤੇ ਰਹੀ, ਗੋਲਾ ਸੁੱਟਣ ਮੁੰਡਿਆ ਦੇ ਮੁਕਾਬਲਿਆਂ ਵਿੱਚ ਸੰਨੀ ਕੁਮਾਰ ਮਾਂਗੇਵਾਲ ਪਹਿਲੇ, ਚੰਦਨ ਖਾਲਸਾ ਸਕੂਲ ਦੂਸਰੇ ਜਦਕਿ ਸ਼ਖਸਦੀਪ ਆਦਰਸ਼ ਸਕੂਲ ਤੇਸਰੇ ਸਥਾਨ ਤੇ ਰਿਹਾ, ਗੋਲਾ ਸੁੱਟਣ ਕੁੜੀਆਂ ਦੇ ਮੁਕਾਬਲੇ ਵਿੱਚ ਕਾਜਲ ਪਹਿਲੇ ਸਥਾਨ ਤੇ ਗੁਰਲੀਨ ਕੌਰ ਅਗੰਮਪੁਰ ਦੂਸਰੇ ਜਦ ਕੇ ਗੁਰਸੀਰਤ ਕੌਰ ਗੰਭੀਰਪੁਰ ਅੱਪਰ ਤੀਸਰੇ ਸਥਾਨ ਤੇ ਰਹੀ।
ਇਸ ਮੌਕੇ ਕਮਲਜੀਤ ਕੌਰ, ਸੁਨੀਤਾ ਧਿਮਾਨ, ਨੀਲਮ ਪਾਮਾ, ਬਲਜਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਪਰਮਾਰ, ਪਰਮਜੀਤ ਕੁਮਾਰ ਸੁਰਿੰਦਰ ਕਾਲੀਆ, ਜਸਕ਼ਰਨ ਸਿੰਘ, ਜਸਬੀਰ ਕੌਰ, ਜੋਗਾ ਸਿੰਘ ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਭੱਠਲ, ਮਦਨ ਲਾਲ, ਬਲਵਿੰਦਰ ਕੁਮਾਰ, ਸੰਦੀਪ ਜੋਸ਼ੀ, ਪਵਨ ਕੁਮਾਰ, ਸੁਰਜੀਤ ਰਾਣਾ, ਮੀਹਮਲ ਸਿੰਘ, ਸੁਸ਼ੀਲ ਧੀਮਾਨ, ਜਸਬੀਰ ਸਿੰਘ, ਅਮਨਪ੍ਰੀਤ ਕੌਰ, ਸੀਮਾ ਰਾਣੀ, ਹਰਪ੍ਰੀਤ ਸਿੰਘ, ਅੰਜੂ ਸੋਨੀ, ਜਗਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।