August 27,2026 Aj Di Awaaj
National Desk: ਨੇਪਾਲ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਨੇ ਭਿਆਨਕ ਰੂਪ ਧਾਰ ਲਿਆ ਹੈ। ਤੇਜ਼ ਰਫ਼ਤਾਰ ਨਾਲ ਵਗ ਰਹੇ ਸੈਲਾਬੀ ਪਾਣੀ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੈ। ਇਸ ਦੌਰਾਨ ਇੱਕ ਤੋਂ ਬਾਅਦ ਇੱਕ ਪੁਲ ਤੇਜ਼ ਪਾਣੀ ਦੇ ਵਹਾਅ ਵਿੱਚ ਤਬਾਹ ਹੋ ਕੇ ਰੁੜ੍ਹਦੇ ਨਜ਼ਰ ਆਏ।
ਕੁਦਰਤ ਦੇ ਇਸ ਭਿਆਨਕ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਮੰਜ਼ਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਪੁਲਾਂ ਦੇ ਸੈਲਾਬ ਵਿੱਚ ਰੁੜ੍ਹਨ ਨਾਲ ਇਲਾਕਿਆਂ ਵਿਚਕਾਰ ਆਵਾਜਾਈ ਅਤੇ ਸੰਪਰਕ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।


















