ਸਤਲੁਜ’ ਵਿਵਾਦ: ਮੀਤ ਹੇਅਰ ਨੇ ਉਠਾਈ ਆਵਾਜ਼

23

ਬਰਨਾਲਾ: 07 July 2026 AJ DI Awaaj

Punjab Desk : ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਫਿਲਮ ‘ਸਤਲੁਜ (ਪੰਜਾਬ 95)’ ਨੂੰ OTT ਪਲੇਟਫਾਰਮ ਤੋਂ ਭਾਰਤ ਵਿੱਚ ਹਟਾਏ ਜਾਣ ਦੇ ਫੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਮੀਤ ਹੇਅਰ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਮਾਮਲੇ ਸੰਬੰਧੀ ਲੋਕ ਸਭਾ ਵਿੱਚ ਉਠਾਏ ਗਏ ਸਵਾਲ ਦੀ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਇਤਿਹਾਸਕ ਅਤੇ ਸੰਵੇਦਨਸ਼ੀਲ ਵਿਸ਼ੇ ‘ਤੇ ਬਣੀ ਇਸ ਫਿਲਮ ਨੂੰ OTT ਪਲੇਟਫਾਰਮ ਤੋਂ ਹਟਾਉਣਾ ਬਹੁਤ ਦੁੱਖਦਾਈ ਹੈ।

ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪਹਿਲਾਂ ਵੀ ਸੰਸਦ ਵਿੱਚ ਉਠਾ ਚੁੱਕੇ ਹਨ ਅਤੇ ਅਜਿਹੀਆਂ ਫਿਲਮਾਂ ‘ਤੇ ਰੋਕ ਲਗਾਉਣਾ ਉਚਿਤ ਨਹੀਂ। ਮੀਤ ਹੇਅਰ ਨੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਫਿਲਮ ‘ਤੇ ਲੱਗੀ ਪਾਬੰਦੀ ਤੁਰੰਤ ਹਟਾਈ ਜਾਵੇ, ਤਾਂ ਜੋ ਦਰਸ਼ਕ ਇਸ ਮਹੱਤਵਪੂਰਨ ਇਤਿਹਾਸਕ ਕਹਾਣੀ ਨੂੰ ਦੇਖ ਸਕਣ।